Tarn Taran News : ਤਰਨਤਾਰਨ ’ਚ ਟਰੱਕ ਦੀ ਲਪੇਟ ’ਚ ਆਉਣ ਨਾਲ ਲੜਕੀ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Tarn Taran News : ਮੌਕੇ ’ਤੇ ਥਾਣਾ ਸਿਟੀ ਪੁਲਿਸ ਨੇ ਲਾਸ਼ ਆਪਣੇ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਤਰਨਤਾਰਨ ਸਿਵਲ ਹਸਪਤਾਲ ’ਚ ਭੇਜਿਆ 

ਮ੍ਰਿਤਕ ਰਜਵੰਤ ਕੌਰ (22) ਦੀ ਫਾਈਲ ਫੋਟੋ

Tarn Taran News in Punjabi  : ਤਰਨਤਾਰਨ ਜੰਡਿਆਲਾ ਬਾਈਪਾਸ ਚੌਕ ਨੇੜੇ ਸਵੇਰੇ ਇਕ ਟਰੱਕ ਹੇਠ ਆਉਣ ਨਾਲ ਲੜਕੀ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਥਾਣਾ ਸਿਟੀ ਨੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ।

ਅੱਜ ਸਵੇਰੇ ਜਦੋਂ ਰਜਵੰਤ ਕੌਰ (22) ਪੁੱਤਰੀ ਗੁਰਮੀਤ ਸਿੰਘ ਆਪਣੇ ਘਰ ਤੋਂ ਆਈ ਟੀ ਆਈ ਜਾਂਦੇ ਸਮੇਂ ਜੰਡਿਆਲਾ ਬਾਈਪਾਸ ਚੌਕ ਪਾਰ ਕਰਦੀ ਸੀ ਤਾਂ ਉਸੇ ਸਮੇਂ ਆਚਨਕ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਰਜਵੰਤ ਕੌਰ ਕਾਲਜ 'ਚ ਕੋਸਮੈਟੋਲੋਜੀ ਦਾ ਕੋਰਸ ਕਰ ਰਹੀ ਸੀ, ਪੰਜ ਸਾਲਾਂ ਦੇ ਕੋਰਸ ਦੀ ਪੜ੍ਹਾਈ 'ਚ ਚੌਥੇ ਸਾਲ 'ਚ ਸੀ।

ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਿਟੀ ਡਿਊਟੀ ਅਫ਼ਸਰ ਗੁਰਮੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ ਵਿਚ ਲਿਆ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿਚ ਭੇਜ ਦਿੱਤਾ। ਪੁਲਿਸ ਨੇ ਟਰੱਕ ਨੂੰ ਆਪਣੇ ਕਬਜੇ ’ਚ ਲੈ ਲਿਆ ਹੈ ਜਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸਬੰਧੀ ਪਰਵਾਰਕ ਮੈਬਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। 

(For more news apart from  girl died after being hit by truck at Tarn Taran Jandiala Bypass Chowk News in Punjabi, stay tuned to Rozana Spokesman)