ਜਲਾਲਾਬਾਦ ਦੇ ਲਵਪ੍ਰੀਤ ਸਿੰਘ ਦੀ 10 ਲੱਖ ਰੁਪਏ ਦੀ ਨਿਕਲੀ ਲਾਟਰੀ
7 ਰੁਪਏ ਦੀ ਲਾਟਰੀ ਦੀਆਂ ਖਰੀਦੀਆਂ ਸਨ 100 ਟਿਕਟਾਂ
ਜਲਾਲਾਬਾਦ: ਜਲਾਲਾਬਾਦ ਦੇ ਲਵਪ੍ਰੀਤ ਸਿੰਘ ਦੀ ਕਿਸਮਤ ਚਮਕ ਗਈ। ਉਸ ਦੀ 10 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਬੀਤੀ 24 ਤਾਰੀਕ ਨੂੰ ਫਰੀਦਕੋਟ ਤੋਂ ਫਾਜ਼ਿਲਕਾ ਜਾਂਦੇ ਹੋਏ ਨੌਜਵਾਨ ਲਵਪ੍ਰੀਤ ਨੇ ਇੱਕ ਲਾਟਰੀ ਖਰੀਦਣ ਦਾ ਫੈਸਲਾ ਕੀਤਾ ਸੀ। ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਜਲਾਲਾਬਾਦ ਦਾ ਰਹਿਣ ਵਾਲਾ ਹੈ ਅਤੇ ਬੈਂਕ ਦੇ ਵਿੱਚ ਪ੍ਰਾਈਵੇਟ ਜੋਬ ਕਰਦਾ ਹੈ। ਸਿਰ ’ਤੇ ਕਰਜ਼ਾ, ਭੈਣ ਦਾ ਵਿਆਹ ਕਰਨਾ, ਜਿਸ ਦੇ ਲਈ ਪੈਸਿਆਂ ਦੀ ਜ਼ਰੂਰਤ ਹੈ, ਟੈਂਸ਼ਨ ’ਚ ਅਸੀਂ ਤਾਂ ਸੋਚਿਆ ਕਿਸਮਤ ਅਜ਼ਮਾ ਹੀ ਲਵਾਂ। ਉਨ੍ਹਾਂ 7 ਰੁਪਏ ਦੀ ਲਾਟਰੀ ਦੀਆਂ 100 ਟਿਕਟਾਂ ਖਰੀਦੀਆਂ ਸਨ। 700 ਰੁਪਏ ਖਰਚ ਕਰ ਲਾਟਰੀ ਖਰੀਦੀ, ਤਾਂ ਕੁਝ ਹੀ ਸਮੇਂ ਬਾਅਦ ਲਾਟਰੀ ਵਾਲੇ ਦਾ ਫੋਨ ਆ ਗਿਆ ਕਿ ਤੁਹਾਡਾ 10 ਲੱਖ ਰੁਪਏ ਦਾ ਇਨਾਮ ਲੱਗਾ ਹੈ। ਅੱਜ ਆਪਣੇ ਇਨਾਮ ਦੀ ਰਾਸ਼ੀ ਪ੍ਰਾਪਤ ਕਰਨ ਦੇ ਲਈ ਜਲਾਲਾਬਾਦ ਪਹੁੰਚੇ।
ਜਲਾਲਾਬਾਦ ਦੇ ਇਸ ਨੌਜਵਾਨ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਪਰਮਾਤਮਾ ਨੇ ਉਸ ਦੀ ਸੁਣ ਲਈ ਅਤੇ ਹੁਣ ਉਹ ਆਪਣੀ ਭੈਣ ਦਾ ਵਿਆਹ ਧੂਮ ਧਾਮ ਦੇ ਨਾਲ ਕਰ ਸਕਣਗੇ। ਉਸ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਘਰ ਬਣਾਇਆ ਸੀ ਜਿਸ ਕਾਰਨ ਕਰਜੇ ਹੇਠਾਂ ਹੋ ਗਏ ਅਤੇ ਭੈਣ ਦੇ ਵਿਆਹ ਨੂੰ ਲੈ ਕੇ ਬਹੁਤ ਚਿੰਤਾ ’ਚ ਸੀ। 700 ਰੁਪਏ ਦੀ ਲਾਟਰੀ ਖਰੀਦੀ। 10 ਲੱਖ ਦਾ ਇਨਾਮ ਲੱਗਾ। ਪਰਮਾਤਮਾ ਨੇ ਸੁਣ ਲਈ। ਹੁਣ ਧੂਮ ਧਾਮ ਨਾਲ ਭੈਣ ਦਾ ਵਿਆਹ ਕਰਾਂਗੇ।
ਜਲਾਲਾਬਾਦ ਦੇ ਕਰਨ ਅਰਜਨ ਲਾਟਰੀ ਏਜੰਸੀ ’ਤੇ ਲਗਾਤਾਰ ਇਨਾਮ ਲੱਗ ਰਹੇ ਹਨ। ਬੀਤੇ ਦਿਨੀ ਪਿੰਡ ਫਲੀਆਂ ਵਾਲੇ ਦੇ ਇੱਕ ਸ਼ਖਸ ਨੂੰ ਮਹਿਜ਼ 50 ਰੁਪਏ ਦੇ ਵਿੱਚ 25 ਲੱਖ ਰੁਪਏ ਦਾ ਇਨਾਮ ਲੱਗਾ ਸੀ। ਦੱਸ ਦਈਏ ਕਿ ਜਲਾਲਾਬਾਦ ਦੇ ਵਿੱਚ ਇਕ ਕਰੋੜ ਦਾ ਇਨਾਮ ਵੀ ਇਸੇ ਲਾਟਰੀ ਵਿਕਰੇਤਾ ਤੋਂ ਹੀ ਲੱਗਾ ਸੀ।