ਭਾਜਪਾ ਹਿੰਦੂਆਂ ਨੂੰ ਸਿਆਸੀ ਫ਼ਾਇਦੇ ਲਈ 'ਕਠਪੁਤਲੀਆਂ' ਵਜੋਂ ਵਰਤ ਰਹੀ ਹੈ : ਟੀਐਮਸੀ ਆਗੂ ਪਵਨ ਵਰਮਾ
ਭਾਜਪਾ ਹਿੰਦੂਆਂ ਨੂੰ ਸਿਆਸੀ ਫ਼ਾਇਦੇ ਲਈ 'ਕਠਪੁਤਲੀਆਂ' ਵਜੋਂ ਵਰਤ ਰਹੀ ਹੈ : ਟੀਐਮਸੀ ਆਗੂ ਪਵਨ ਵਰਮਾ
ਪਣਜੀ, 27 ਜਨਵਰੀ : ਤਿ੍ਣਮੂਲ ਕਾਂਗਰਸ (ਟੀਐਮਸੀ) ਦੇ ਉਪ ਪ੍ਰਧਾਨ ਪਵਨ ਵਰਮਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ''ਅਸਲ ਹਿੰਦੂਤਵ' ਲਈ ਖੜੀ ਹੈ, ਜਦਕਿ ਭਾਰਤੀ ਜਨਤਾ ਪਾਰਟੀ ''ਥੋੜੇ੍ਹ ਸਮੇਂ ਦੇ ਸਿਆਸੀ ਫ਼ਾਇਦੇ ਲਈ ਹਿੰਦੂਆਂ ਦਾ ਕਠਪੁਤਲੀ'' ਵਜੋਂ ਇਸਤੇਮਾਲ ਕਰਦੀ ਹੈ | ਵਰਮਾ ਨੇ ਇਥੇ ਕਿਹਾ ਕਿ ਲੋਕਾਂ ਨੂੰ ਵੰਡਣ ਲਈ ਧਰਮ ਦੀ ਵਰਤੋਂ ਕਰਨਾ ''ਗੋਆ, ਗੋਆਵਾਸੀਆਂ ਅਤੇ ਗੋਆਪਨ'' ਦਾ ਅਪਮਾਨ ਹੈ | ਵਰਮਾ ਨੇ ਦੋਸ਼ ਲਾਇਆ, ''ਮੈਂ ਤੁਹਾਨੂੰ ਦਸਣਾ ਚਾਹੁੰਦਾ ਹਾਂ ਕਿ ਟੀਐਮਸੀ 'ਅਸਲ ਹਿੰਦੂਤਵ' ਲਈ ਖੜੀ ਹੈ, ਜੋ ਸਮਾਵੇਸ਼, ਸਹਿਣਸ਼ੀਲਤਾ, ਬਹੁਲਤਾ, ਸਮਾਜਕਤਾ ਅਤੇ ਵਿਭਿੰਨਤਾ ਦੇ ਪੱਖ ਵਿਚ ਵਿਚ ਹੈ | ਬਦਕਿਸਮਤੀ ਨਾਲ ਭਾਜਪਾ ਦਾ ਹਿੰਦੂਤਵ ਬੀਮਾਰ ਹੈ ਅਤੇ ਉਹ ਨਫ਼ਰਤ, ਕਟੱੜਤਾ, ਬਾਈਕਾਟ, ਵੰਡ ਅਤੇ ਹਿੰਸਾ ਲਈ ਧਰਮ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੀ ਹੈ |''
ਵਰਮਾ ਨੇ ਕਿਹਾ ਟੀਐਮਸੀ ਸੰਵਿਧਾਨ ਤਹਿਤ ਸਾਰੇ ਧਰਮਾਂ ਦੇ ਸਨਮਾਨ ਲਈ ਖੜੀ ਹੈ ਅਤੇ ਇਹ ਸਨਮਾਨ ਭਾਰਤ ਦੀ ਵਿਰਾਸਤ ਹੈ | (ਏਜੰਸੀ)