ਅਬੋਹਰ 'ਚ ਭਿਆਨਕ ਹਾਦਸਾ, ਹਵਾ ਭਰਨ ਵਾਲੀ ਟੈਂਕੀ ਫਟਣ ਨਾਲ ਵਿਅਕਤੀ ਦੀ ਹੋਈ ਦਰਦਨਾਕ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਲਿਆ ਕਬਜ਼ੇ 'ਚ

Tragic accident in Abohar

 

ਅਬੋਹਰ: ਅਬੋਹਰ ਵਿੱਚ ਟਾਇਰਾਂ ਦੀ ਦੁਕਾਨ ’ਤੇ ਹਵਾ ਭਰਨ ਵਾਲੀ ਟੈਂਕੀ ਫਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਟੈਂਕ ਫਟਣ ਦਾ ਦ੍ਰਿਸ਼ ਇੰਨਾ ਭਿਆਨਕ ਸੀ ਕਿ ਮ੍ਰਿਤਕ ਦੀ ਗਰਦਨ ਸਰੀਰ ਤੋਂ ਵੱਖ ਹੋ ਗਈ। 

 

 

ਮੌਕੇ 'ਤੇ ਪਹੁੰਚੇ ਪੰਜਾਬ ਪੁਲਿਸ ਦੇ ਅਧਿਕਾਰੀ ਸਤਪਾਲ ਨੇ ਦੱਸਿਆ ਆਰ. ਕੇ. ਟਾਇਰਾਂ ਦੀ ਦੁਕਾਨ 'ਤੇ ਸ਼ੰਕਰ ਲਾਲ ਨਾਂ ਦਾ ਵਿਅਕਤੀ ਟਾਇਰ 'ਚ ਹਵਾ ਭਰਵਾਉਣ ਆਇਆ ਸੀ। ਜਦੋਂ ਦੁਕਾਨ ਦਾ ਮਾਲਕ ਰਵੀ ਕੁਮਾਰ ਹਵਾ ਭਰ ਰਿਹਾ ਸੀ ਤਾਂ ਅਚਾਨਕ ਟੈਂਕੀ ਫਟ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

 

ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਅਫ਼ਸਰਾਂ ਦਾ ਹੁਕਮ ਹੋਵੇਗਾ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।  ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ। ਕਾਨੂੰਨੀ ਕਾਰਵਾਈ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।