ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ, 'ਸਾਡੇ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਕੁਝ ਲੋਕਾਂ ਤੋਂ ਉਣਤਾਈਆਂ ਹੋਈਆਂ'
'ਜਿਹੜਾ ਸਨਮਾਨ ਹੁੰਦਾ ਉਹ ਵੀ ਗੁਰੂ ਦਾ ਹੈ ਅਤੇ ਜਿਹੜਾ ਅਪਮਾਨ ਹੁੰਦਾ ਹੈ ਉਹ ਵੀ ਗੁਰੂ ਦਾ ਹੁੰਦੈ।'
ਹਜ਼ੂਰ ਸਾਹਿਬ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹਜ਼ੂਰ ਸਾਹਿਬ ਵਿਖੇ ਸਮਾਗਮ ਵਿੱਚ ਕਿਹਾ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਅਕਾਲ ਤਖ਼ਤ ਸਥਾਪਨਾ ਕੀਤੀ। ਇਸੇ ਤਖ਼ਤ ਉੱਤੇ ਬੈਠ ਕੇ ਗੁਰੂ ਸਾਹਿਬ ਨੇ ਦਿੱਲੀ ਦੇ ਤਖ਼ਤ ਨੂੰ ਚੈਲੰਜ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਕੁਝ ਲੋਕਾਂ ਤੋਂ ਉਣਤਾਈਆਂ ਹੋਈਆਂ ਹਨ, ਜਿਸ ਕਾਰਨ ਸਾਰੀ ਕੌਮ ਦਾ ਵਿਸ਼ਵਾਸ ਜਥੇਦਾਰ ਤੋਂ ਉੱਠ ਗਿਆ ਪਰ ਕੁਝ ਵਿਅਕਤੀਆਂ ਨੇ ਕੁਮੈਂਟਾਂ ਵਿੱਚ ਜਥੇਦਾਰਾਂ ਖਿਲਾਫ਼ ਭੱਦੀ ਸ਼ਬਦਾਵਲੀ ਵਰਤੀ ਸੁਣ ਕੇ ਬਹੁਤ ਦੁੱਖ ਹੋਇਆ।
ਉਨ੍ਹਾਂ ਨੇ ਕਿਹਾ ਹੈ ਕਿ 2 ਦਸੰਬਰ ਤੋਂ ਬਾਅਦ ਅਜਨਾਲਾ ਦੀ ਧਰਤੀ ਉੱਤੇ ਜਥੇਦਾਰਾਂ ਦੇ ਪੁਤਲੇ ਬਣਾ ਕੇ ਫੂਕੇ ਗਏ। ਉਨ੍ਹਾਂ ਨੇਕਿਹਾ ਹੈਕਿ ਜਿਹੜਾ ਸਨਮਾਨ ਹੁੰਦਾ ਉਹ ਵੀ ਗੁਰੂ ਦਾ ਹੈ ਅਤੇ ਜਿਹੜਾ ਅਪਮਾਨ ਹੁੰਦਾ ਹੈ ਉਹ ਵੀ ਗੁਰੂ ਦਾ ਹੁੰਦਾ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਹੈ। ਇਸ ਮੌਕੇ ਨੇ ਕਿਹਾ ਹੈ ਕਿ ਸੇਵਾ ਵੀ ਗੁਰੂ ਸਾਹਿਬ ਖੁਦ ਹੀ ਲੈਂਦੇ ਹਨ।