ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਮਹਿਲਾ ਨੇ ਬੱਚੀ ਸਮੇਤ ਮਾਰੀ ਨਹਿਰ 'ਚ ਛਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਹਿਰ ਵਿਚੋਂ ਮਿਲੀਆਂ ਦੋਵਾਂ ਦੀਆਂ ਮ੍ਰਿਤਕ ਦੇਹਾਂ

Upset over husband's illicit affair, woman jumps into canal with child

ਫਤਿਹਗੜ੍ਹ ਸਾਹਿਬ: ਪਿੰਡ ਸਾਨੀਪੁਰ ਕੋਲੋਂ ਲੰਘਦੀ ਭਾਖੜਾ ਨਹਿਰ 'ਚ ਰੇਸ਼ਮਾ ਰਾਣੀ ਤੇ ਉਸ ਦੀ 4 ਸਾਲਾ ਧੀ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ। ਇਸ ਬਾਰੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਨੂਰ ਮੁਹੰਮਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ੳਸਦੀ ਭੈਣ ਰੇਸ਼ਮਾ ਦਾ ਵਿਆਹ ਆਮਿਰ ਖਾਨ ਨਾਲ ਹੋਇਆ ਸੀ।ਨੂਰ ਮੁਹੰਮਦ ਨੇ ਇਲਜ਼ਾਮ ਲਗਾਏ ਕਿ ਉਸ ਦਾ ਜੀਜਾ ਰੇਸ਼ਮਾ 'ਤੇ ਤਲਾਕ ਦੇਣ ਲਈ ਦਬਾਅ ਪਾਉਂਦੇ ਰਹਿੰਦੇ ਸਨ ਤੇ ਉਸਦੀ ਭੈਣ ਰੇਸ਼ਮਾ ਕਾਫੀ ਪ੍ਰੇਸ਼ਾਨ ਹੋ ਗਈ ਅਤੇ ਉਸ ਨੇ ਆਪਣੇ ਪਤੀ ਤੇ ਸੱਸ ਤੋਂ ਤੰਗ ਸੀ

ਉਨ੍ਹਾਂ ਨੇ ਦੱਸਿਆ ਹੈ ਕਿ ਰੇਸ਼ਮਾ ਰਾਣੀ ਨੇ ਆਪਣੀ 4 ਸਾਲਾ ਬੱਚੀ ਰਿਹਾਨਾ ਸਮੇਤ ਸਾਨੀਪੁਰ ਕੋਲੋਂ ਲੰਘਦੀ ਭਾਖੜਾ ਨਹਿਰ 'ਚ ਛਾਲ ਮਾਰ ਕੇ ਖੁਦਕਸ਼ੀ ਕੀਤੀ।  ਇਨ੍ਹਾਂ ਦੀਆਂ ਲਾਸ਼ਾਂ ਨਹਿਰ ਵਿਚੋਂ ਬਰਾਮਦ ਹੋਈਆ ਹਨ। ਨੂਰ ਮੁਹੰਮਦ ਦੇ ਬਿਆਨਾਂ 'ਤੇ ਮ੍ਰਿਤਕਾ ਦੇ ਪਤੀ ਆਮਿਰ ਖਾਨ ਤੇ ਸੱਸ ਨਿਆਮ ਵਿਰੁੱਧ ਥਾਣਾ ਸਰਹਿੰਦ ਵਿਖੇ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।