ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਚੰਡੀਗੜ੍ਹ ਦੇ ਆਈਟੀ ਪਾਰਕ ਅਤੇ ਮੌਲੀ ਜਾਗਰਾਂ ’ਚ ਰੱਖਿਆ ਪੁਲਿਸ ਸਟੇਸ਼ਨਾਂ ਦਾ ਨੀਂਹ ਰੱਖੀ ਪੱਥਰ
SYL ਮਸਲੇ ‘ਤੇ ਦੋਵੇਂ ਰਾਜਾਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਬਹੁਤ ਹੀ ਚੰਗੇ ਮਾਹੌਲ ਵਿੱਚ ਹੋਈ, ਰਾਜਪਾਲ ਵੱਲੋਂ ਕੀਤਾ ਗਿਆ ਸਵਾਗਤ
ਚੰਡੀਗੜ੍ਹ: ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਗੁਲਾਬਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਦੇ ਆਈਟੀ ਪਾਰਕ ਅਤੇ ਮੌਲੀ ਜਾਗਰਾਂ ਵਿੱਚ ਪੁਲਿਸ ਸਟੇਸ਼ਨਾਂ ਦੀ ਨੀਂਹ ਰੱਖੀ। ਉਨ੍ਹਾਂ ਕਿਹਾ ਕਿ ਇਹ ਪੁਲਿਸ ਸਟੇਸ਼ਨ ਇੱਕ ਤੋਂ ਡੇਢ ਸਾਲ ਦੇ ਅੰਦਰ ਤਿਆਰ ਹੋ ਜਾਣਗੇ। ਮੇਰਾ ਮੰਨਣਾ ਹੈ ਕਿ ਇਸ ਨਾਲ ਚੰਡੀਗੜ੍ਹ ਪੁਲਿਸ ਨੂੰ ਹੋਰ ਵਧੀਆ ਢੰਗ ਨਾਲ ਘੱਟ ਲੋਕਾਂ ਦੇ ਬਲ ‘ਤੇ ਵੀ ਆਪਣਾ ਕੰਮ ਕਰਨ ਵਿੱਚ ਮਦਦ ਮਿਲੇਗੀ।
ਅੱਜ SYL ਮਸਲੇ ‘ਤੇ ਦੋਵੇਂ ਰਾਜਾਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ, ਜੋ ਬਹੁਤ ਹੀ ਚੰਗੇ ਮਾਹੌਲ ਵਿੱਚ ਹੋਈ। ਮੈਂ ਇਸ ਦਾ ਸਵਾਗਤ ਕਰਦਾ ਹਾਂ ਅਤੇ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਕੋਈ ਵੀ ਸਮੱਸਿਆ ਮਿਲ ਬੈਠ ਕੇ ਗੱਲਬਾਤ ਨਾਲ ਹੱਲ ਹੋ ਸਕਦੀ ਹੈ ਤਾਂ ਇਸ ਤੋਂ ਵਧੀਆ ਗੱਲ ਹੋ ਹੀ ਨਹੀਂ ਸਕਦੀ। ਆਖ਼ਿਰਕਾਰ ਦੋਵੇਂ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਆਪਣੇ-ਆਪਣੇ ਰਾਜਾਂ ਦੀ ਵਿਕਾਸ ਦੀ ਹੀ ਚਿੰਤਾ ਹੁੰਦੀ ਹੈ, ਇਸ ਲਈ ਅੱਜ ਹੋਈ ਇਸ ਮੀਟਿੰਗ ਤੋਂ ਸਾਨੂੰ ਚੰਗੇ ਨਤੀਜਿਆਂ ਦੀ ਉਮੀਦ ਹੈ।
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਲਈ ਵੱਖਰੀ ਰਾਜਧਾਨੀ ਦੀ ਮੰਗ ਉੱਤੇ ਗਵਰਨਰ ਸਾਹਿਬ ਨੇ ਕਿਹਾ ਕਿ ਇਹ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਹਾਲਾਂਕਿ ਮੈਂ ਪੰਜਾਬ ਦਾ ਗਵਰਨਰ ਹਾਂ, ਪਰ ਮੈਂ ਸਭ ਦਾ ਗਵਰਨਰ ਹਾਂ। ਵੱਖਰੀ ਰਾਜਧਾਨੀ ਬਣਾਉਣਾ ਉੱਪਰ ਵਾਲਿਆਂ ਦਾ ਕੰਮ ਹੈ, ਉਹੀ ਇਹ ਫ਼ੈਸਲਾ ਕਰ ਸਕਦੇ ਹਨ। ਮੇਅਰ ਦੇ ਕਾਰਜਕਾਲ ’ਤੇ ਗਵਰਨਰ ਨੇ ਕਿਹਾ ਕਿ ਉਪਰ ਵਾਲਿਆਂ ਨਾਲ ਗੱਲ ਚਲ ਰਹੀ ਹੈ, ਇਸ ਵਿਚ ਸਮਾਂ ਲੱਗੇਗਾ।