ਰਾਮਪੁਰਾ ਫੂਲ ’ਚ ਚਾਈਨਾ ਡੋਰ ਗਰਦਨ ’ਚ ਫਸਣ ਕਾਰਨ ਨੌਜਵਾਨ ਗੰਭੀਰ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਲੋਕਾਂ ਨੇ ਸਰਕਾਰ ਤੋਂ ਚਾਈਨਾ ਡੋਰ ’ਤੇ ਪਾਬੰਦੀ ਲਾਉਣ ਅਤੇ ਸਖਤ ਕਾਨੂੰਨ ਬਣਾਉਣ ਦੀ ਕੀਤੀ ਮੰਗ

Youth seriously injured after China cord gets stuck in neck in Rampura Phul

ਬਠਿੰਡਾ: ਰੇਲਵੇ ਓਵਰ ਬ੍ਰਿਜ ਉੱਪਰ ਇੱਕ ਨੌਜਵਾਨ ਦੀ ਗਰਦਨ ਚ ਚਾਈਨਾ ਡੋਰ ਫਸਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਰਵਿੰਦਰ ਸਿੰਘ ਪੁੱਤਰ ਅਜੇ ਸਿੰਘ ਵਾਸੀ ਰਾਮਪੁਰਾ ਨੇ ਦੱਸਿਆ ਕਿ ਉਹ ਆਪਣੀ ਵਹੀਕਲ ’ਤੇ ਕਿਸੇ ਕੰਮ ਨੂੰ ਜਾ ਰਿਹਾ ਸੀ, ਤਾਂ ਅਚਾਨਕ ਇਕ ਡੋਰ ਉਸ ਦੇ ਗਲ ’ਚ ਅੜਕ ਗਈ ਤੇ ਖੂਨ ਦਾ ਧਾਰ ਚੱਲ ਪਈ| ਸਥਾਨਕ ਲੋਕਾਂ ਨੇ ਸਰਕਾਰ ਤੋਂ ਚਾਈਨਾ ਡੋਰ ’ਤੇ ਪਾਬੰਦੀ ਲਾਉਣ ਅਤੇ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ|