ਕਰਤਾਰਪੁਰ ਲਾਂਘੇ ਲਈ 58 ਏਕੜ ਨਿਸ਼ਾਨਦੇਹੀ ਦਾ ਕੰਮ ਮੁਕੰਮਲ
ਕੌਮਾਤਰੀ ਸੀਮਾ ਤੇ ਤਣਾਅਪੂਰਨ ਮਾਹੌਲ ਬਣਨ ਦੇ ਬਾਵਜੂਦ ਅੱਜ ਸੰਗਤ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦੂਰੋਂ ਹੀ ਦਰਸ਼ਨ ਕੀਤੇ...
ਬਟਾਲਾ : ਭਾਰਤੀ ਹਵਾਈ ਫੌਜ ਨੇ ਤੜਕਸਾਰ ਮਕਬਜ਼ਾ ਕਸ਼ਮੀਰ ਚ ਅਤਿਵਾਦੀ ਬੇਸ ਕੈਂਪ ਤੇ ਹਵਾਈ ਹਮਲੇ ਕਰਨ ਤੋਂ ਬਾਅਦ ਕੌਮਾਤਰੀ ਸੀਮਾ ਤੇ ਤਣਾਅਪੂਰਨ ਮਾਹੌਲ ਬਣਨ ਦੇ ਬਾਵਜੂਦ ਅੱਜ ਸੰਗਤ ਨੇ ਡੇਰਾ ਬਾਬਾ ਨਾਨਕ ਦੇ ਦਰਸ਼ਨ ਤੇ ਵੱਡੀ ਗਿਣਤੀ ਵਿਚ ਪਹੁੰਚ ਕੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦੂਰੋਂ ਹੀ ਦਰਸ਼ਨ ਕੀਤੇ। ਇਸ ਵਾਰ ਉਥੇ ਬੀਐੱਸਐੱਫ ਜਵਾਂਨਾਂ ਨੇ ਕਿਸੇ ਪੱਤਰਕਾਰ ਨੂੰ ਤਸਵੀਰਾਂ ਨਹੀ ਲੈਣ ਦਿੱਤੀਆਂ। ਡੇਰਾ ਬਾਬਾ ਨਾਨਕ ਵਿਚ 4 ਮਾਰਚ ਤੋਂ ਚੋਲਾ ਸਾਹਿਬ ਦਾ ਮੇਲਾ ਲੱਗ ਰਿਹਾ ਹੈ।
ਉਧਰ ਕੌਮਾਤਰੀ ਸੀਮਾ ਨਾਲ ਲੱਗਦੇ ਕਸਬਾ ਕਲਾਨੌਰ ਦੇ ਤਹਿਸੀਲਦਾਰ ਨੇ ਇਕ ਪੱਤਰ ਲਿਖਦਿਆਂ ਦਫ਼ਤਰ ਦੇ ਸਮੂਹ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਸੀਮਾ ਤੇ ਤਣਾਅ ਕਾਰਨ ਛੁੱਟੀ ਨਾ ਲੈਣ ਅਤੇ ਆਪਣੇ ਮੋਬਾਈਲ ਬੰਦ ਨਾ ਰੱਖਣ। ਜਾਣਕਾਰੀ ਅਨੁਸਾਰ ਸੋਮਵਾਰ ਤੋਂ 58 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕਰਮਚਾਰੀਆਂ ਮੁਕੰਮਲ ਕਰ ਲਈ ਹੈ।