ਅਫ਼ਸਰਾਂ ਨੂੰ ਧਮਕਾਉਣ ਵਾਲੇ ਵਜ਼ੀਰ ਨੂੰ ਮੰਤਰੀ ਮੰਡਲ ਵਿਚ ਰਖਣਾ ਗ਼ਲਤ : ਸਰਬਜੀਤ ਕੌਰ ਮਾਣੂੰਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਲੁਧਿਆਣਾ ਗਰੈਂਡ ਮੈਨਰ ਹੋਮਜ਼ ਜ਼ਮੀਨ ਘੁਟਾਲੇ ਵਿਚ ਘਿਰੇ ਕੈਬਨਿਟ ਮੰਤਰੀ ਭਾਰਤ ਭੂਸਣ ਆਸ਼ੂ ਦੇ ਤੁਰਤ ਅਸਤੀਫ਼ੇ.........

Sarvjit Kaur Manuke

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਲੁਧਿਆਣਾ ਗਰੈਂਡ ਮੈਨਰ ਹੋਮਜ਼ ਜ਼ਮੀਨ ਘੁਟਾਲੇ ਵਿਚ ਘਿਰੇ ਕੈਬਨਿਟ ਮੰਤਰੀ ਭਾਰਤ ਭੂਸਣ ਆਸ਼ੂ ਦੇ ਤੁਰਤ ਅਸਤੀਫ਼ੇ ਸਮੇਤ ਇਸ ਘਪਲੇ ਵਿਚ ਸ਼ਾਮਲ ਅਫ਼ਸਰਾਂ ਅਤੇ ਲੈਂਡ ਮਾਫ਼ੀਆ ਦੇ ਲੋਕਾਂ 'ਤੇ ਮੁਕੱਦਮਾ ਦਰਜ ਕਰਨ ਦੀ ਮੰਗ ਮੰਗਲਵਾਰ ਨੂੰ ਫਿਰ ਦੁਹਰਾਈ ਹੈ। 'ਆਪ' ਵਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਵਿਧਾਇਕਾ ਅਤੇ ਵਿਧਾਨ ਸਭਾ ਵਿਚ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਆਸ਼ੂ ਅਤੇ ਲੈਂਡ ਮਾਫ਼ੀਆ ਦਾ ਪਰਦਾਫਾਸ਼ ਹੋਏ ਨੂੰ ੱਿਕ ਹਫ਼ਤਾ ਹੋ ਗਿਆ ਪਰੰਤੂ ਸਥਾਨਕ ਸਰਕਾਰਾਂ

ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਹਾਈਕਮਾਨ ਵੱਲੋਂ ਅਜੇ ਤੱਕ ਮੰਤਰੀ ਆਸ਼ੂ ਸਮੇਤ ਕਿਸੇ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ। ਜਦੋਂਕਿ ਆਸ਼ੂ ਦੀਆਂ ਲੈਂਡ ਮਾਫ਼ੀਆ ਵਜੋਂ ਅਫ਼ਸਰਾਂ ਨੂੰ ਧਮਕੀ ਭਰੀਆਂ ਇੱਕ ਤੋਂ ਬਾਅਦ ਇੱਕ ਫ਼ੋਨ ਰਿਕਾਰਡਿੰਗ ਜਨਤਕ ਹੋ ਰਹੀਆਂ ਹਨ। ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਕਾਂਗਰਸ ਅਤੇ ਕੈਪਟਨ ਵੱਲੋਂ ਇਸ ਵੱਡੇ ਜ਼ਮੀਨ ਘੁਟਾਲੇ 'ਚ ਫਸੇ ਮੰਤਰੀ ਆਸ਼ੂ ਅਤੇ ਦੂਜੇ ਲੋਕਾਂ ਵਿਰੁੱਧ ਕੋਈ ਕਾਰਵਾਈ ਨਾ ਕਰਨਾ ਇਹ ਸਾਬਤ ਕਰਦੀ ਹੈ ਕਿ ਦਾਲ 'ਚ ਕਾਫ਼ੀ ਕੁੱਝ ਕਾਲਾ ਹੈ।

ਜਿਸ ਕਾਰਨ ਕਾਂਗਰਸ ਅਤੇ ਕੈਪਟਨ ਸਮੇਤ ਨਵਜੋਤ ਸਿੰਘ ਸਿੱਧੂ ਵੀ ਬੇਵੱਸ ਹਨ। ਮਾਣੂੰਕੇ ਨੇ ਤੰਜ਼ ਕਰਦਿਆਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਭੂਸ਼ਣ ਆਸ਼ੂ ਨੂੰ ਆਪਣੀ ਕੈਬਨਿਟ 'ਚ ਨਹੀਂ ਕੱਢਣਾ ਤਾਂ ਉਹ ਪੰਜਾਬ ਦੇ ਲੋਕਾਂ ਸਾਹਮਣੇ ਇਹ ਕਬੂਲ ਕਰਨ ਕਿ ਭਾਰਤ ਭੂਸਣ ਪੰਜਾਬ, ਪੰਜਾਬ ਦੇ ਲੋਕਾਂ ਅਤੇ ਖ਼ੁਦ ਕਾਂਗਰਸ ਸਰਕਾਰ ਦੇ ਵੀ ਹਿਤ 'ਚ ਨਹੀਂ। ਇਸ ਲਈ ਜੇਕਰ ਕੈਪਟਨ, ਸਿੱਧੂ ਅਤੇ ਰਾਹੁਲ ਗਾਂਧੀ ਆਪਣੇ 'ਜ਼ੀਰੋ ਭ੍ਰਿਸ਼ਟਾਚਾਰ' ਦੇ ਨਾਅਰੇ 'ਤੇ ਖਰਾ ਦਿਸਣਾ ਚਾਹੁੰਦੇ ਹਨ ਤਾਂ ਉਹ ਆਸ਼ੂ ਨੂੰ ਤੁਰੰਤ ਬਰਖ਼ਾਸਤ ਕਰਨ।