ਸਰਕਾਰ ਆਉਣ ‘ਤੇ ਕਬੱਡੀ ਕੱਪ 2 ਕਰੋੜ ਦਾ ਨਹੀਂ 5 ਕਰੋੜ ਦਾ ਹੋਉ: ਸੁਖਬੀਰ ਬਾਦਲ
ਸੰਗਰੂਰ, ਅੰਮ੍ਰਿਤਸਰ, ਫ਼ਿਰੋਜ਼ਪੁਰ ਵਿਚ ਵੱਡੀਆਂ ਰੈਲੀਆਂ ਕਰਨ ਤੋਂ ਬਾਅਦ ਜਿੱਥੇ...
ਅੰਮ੍ਰਿਤਸਰ: ਸੰਗਰੂਰ, ਅੰਮ੍ਰਿਤਸਰ, ਫ਼ਿਰੋਜ਼ਪੁਰ ਵਿਚ ਵੱਡੀਆਂ ਰੈਲੀਆਂ ਕਰਨ ਤੋਂ ਬਾਅਦ ਜਿੱਥੇ ਅਕਾਲੀਆਂ ਦੇ ਹੌਂਸਲੇ ਬੁਲੰਦ ਹੁੰਦੇ ਦੇਖ ਸੁਖਬੀਰ ਬਾਦਲ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਕਾਂਗਰਸ ਵੱਲੋਂ ਪੰਜਾਬੀਆਂ ‘ਤੇ ਕੀਤੇ ਜਾ ਰਹੇ ਅੱਤਿਆਚਾਰ ਨੂੰ ਲੈ ਅਕਾਲੀ-ਭਾਜਪਾ ਦੀਆਂ ਰੋਸ ਰੈਲੀਆਂ ਕਰਨ ਦਾ ਐਲਾਨ ਕੀਤਾ ਸੀ, ਉੱਥੇ ਅੱਜ ਤਰਨ-ਤਾਰਨ ਵਿਚ ਵੀ ਵੱਡਾ ਇਕੱਠ ਦੇਖਣ ਨੂੰ ਮਿਲਿਆ ਹੈ।
ਉਥੇ ਹੀ ਬਾਦਲ ਨੇ ਵਲਟੋਹਾ, ਆਦੇਸ਼, ਹਰਮੀਤ ਸਣੇ ਵਰਕਰਾਂ ਨੂੰ ਵੱਡਾ ਇਕੱਠ ਕਰਨ ਲਈ ਵਧਾਈ ਦਿੱਤੀ। ਉਥੇ ਹੀ ਬਾਦਲ ਨੇ ਦੱਸਿਆ ਕਿ ਇਹ ਸਾਲ ਬਹੁਤ ਹੀ ਅਹਿਮ ਸਾਲ ਹੈ, ਇਸ ਸਾਲ ਪਾਰਟੀ ਦੇ 100 ਸਾਲ ਪੂਰੇ ਹੋ ਜਾਣਗੇ। ਉਥੇ ਹੀ ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਤਾਂ ਪੰਜਾਬੀਆਂ ਨੇ ਦਿੱਤੀਆਂ ਹਨ।
ਰੈਲੀ ਦੌਰਾਨ ਜਿੱਥੇ ਸੁਖਬੀਰ ਬਾਦਲ ਨੇ ਲੋਕਾਂ ਸਾਹਮਣੇ ਨਵੇਂ ਵਾਅਦਿਆਂ ਦਾ ਪਟਾਰਾ ਖੋਲ੍ਹਿਆ, ਉਥੇ ਹੀ ਕੈਪਟਨ ਸਰਕਾਰ ਦੀਆਂ ਕਮੀਆਂ ਤੇ ਕਮਜ਼ੋਰੀਆਂ ਦਾ ਖ਼ੂਬ ਢੰਡੋਰਾ ਪਿਟਿਆ। ਉਨ੍ਹਾਂ ਕਿਹਾ ਕਿ ਕੈਪਟਨ ਲੋਕਾਂ ਨਾਲ ਝੁੱਠੇ ਵਾਅਦੇ ਕਰ ਇੱਕ ਵਾਰ ਠੱਗੀ ਮਾਰ ਸਕਦੇ ਹਨ ਪਰ ਦੂਜੀ ਵਾਰ ਨਹੀਂ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਦਾ ਨਿਸ਼ਾਨਾ ਸਿਰਫ਼ ਮੁੱਖ ਮੰਤਰੀ ਬਣਨਾ ਹੀ ਸੀ ਪਰ ਪੰਜਾਬ ਦੇ ਲੋਕਾਂ ਵੱਲ ਉਨ੍ਹਾਂ ਦਾ ਕੋਈ ਧਿਆਨ ਨਹੀਂ ਹੈ।
ਉਥੇ ਹੀ ਸੁਖਬੀਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ 3 ਸਾਲ ਹੋ ਗਏ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਦਿੱਤਾ ਪਰ ਜੇ ਦਿੱਤਾ ਤਾਂ ਵੱਡੇ-ਵੱਡੇ ਬਿਜਲੀ ਦੇ ਬਿਲ ਹੀ ਦਿੱਤੇ ਹਨ। ਸੁਖਬੀਰ ਬਾਦਲ ਨੇ ਰੈਲੀ ‘ਚ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਾਡੀ ਸਰਕਾਰ ਸਮੇਂ ਹਰ ਸਾਲ ਕਬੱਡੀ ਕੱਪ ਹੁੰਦਾ ਸੀ ਜੋ ਹੁਣ ਕੈਪਟਨ ਸਰਕਾਰ ਨੇ ਬੰਦ ਕਰ ਦਿੱਤਾ ਹੈ, ਉਥੇ ਹੀ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਮੇਂ ਕਬੱਡੀ ਕੱਪ ਦਾ ਇਨਾਮ 2 ਕਰੋੜ ਸੀ ਹੁਣ ਉਸਦਾ ਇਨਾਮ 5 ਕਰੋੜ ਹੋਵੇਗਾ।
ਉਥੇ ਹੀ ਸੁਖਬੀਰ ਨੇ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਕਿਸਾਨਾਂ ਨੂੰ ਪਹਿਲਾਂ ਮਹੀਨੇ ਹੀ ਮੋਟਰਾਂ ਦੇ ਕੁਨੈਕਸ਼ਨ ਦਿੱਤੇ ਜਾਣਗੇ ਅਤੇ ਕਿਸਾਨਾਂ ਦੇ ਬਿਜਲੀ ਦੇ ਬਿੱਲ ਵੀ ਮੁਆਫ਼ ਕੀਤੇ ਜਾਣਗੇ। ਸੁਖਬੀਰ ਨੇ ਕਿਹਾ ਕਿ ਜੋ ਪਹਿਲਾਂ ਅਕਾਲੀ ਸਰਕਾਰ ਸਮੇਂ ਐਸਸੀ ਭਾਈਚਾਰੇ ਨੂੰ 200 ਯੂਨਿਟ ਬਿਜਲੀ ਦੀ ਮੁਆਫ਼ ਸੀ ਸਾਡੀ ਸਰਕਾਰ ਆਉਣ ‘ਤੇ 400 ਯੂਨਿਟ ਮੁਆਫ਼ ਕੀਤੀ ਜਾਵੇਗੀ ਅਤੇ ਆਮ ਵਰਗਾਂ ਲਈ ਵੀ ਬਿਜਲੀ ਦੇ ਰੇਟ ਅੱਧੇ ਕੀਤੇ ਜਾਣਗੇ।
ਉਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੀ ਪੁਲਿਸ 70,000 ਹਜ਼ਾਰ ਹੈ, ਸਾਡੀ ਸਰਕਾਰ ਸਮੇਂ 40,000 ਪੁਲਿਸ ਨੌਜਵਾਨ ਭਰਤੀ ਹੋਏ। ਉਥੇ ਹੀ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਪੰਜਾਬ ਦੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਦੇਵਾਂਗੇ, ਇਨਾ ਵੱਡਾ ਇਕੱਠ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੀ ਨੀਂਹ ਰੱਖੇਗਾ।