ਨੌਦੀਪ ਕੌਰ ਕਰਨਾਲ ਜੇਲ 'ਚੋਂ ਰਿਹਾਅ

ਏਜੰਸੀ

ਖ਼ਬਰਾਂ, ਪੰਜਾਬ

ਨੌਦੀਪ ਕੌਰ ਕਰਨਾਲ ਜੇਲ 'ਚੋਂ ਰਿਹਾਅ

image

ਮਜ਼ਦੂਰਾਂ ਅਤੇ ਕਿਸਾਨਾਂ ਲਈ ਸੰਘਰਸ਼ ਜਾਰੀ ਰੱਖਾਂਗੀ : ਨੌਦੀਪ ਕੌਰ
ਚੰਡੀਗੜ੍ਹ, 26 ਫ਼ਰਵਰੀ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲਾੋ ਸ਼ੁਕਰਵਾਰ ਨੂੰ  ਨੌਦੀਪ ਕੌਰ ਨੂੰ  ਜ਼ਮਾਨਤ ਮਿਲਣ ਤੋਂ ਬਾਅਦ ਦੇਰ ਰਾਤ ਕਰਨਾਲ ਜੇਲ ਤੋਂ ਰਿਹਾਅ ਕਰ ਦਿਤਾ ਗਿਆ | ਜੇਲ ਤੋਂ ਬਾਹਰ ਆਉਣ ਤੋਂ ਬਾਅਦ ਨੌਦੀਪ ਕੌਰ ਨੇ ਕਿਹਾ ਕਿ ਮੈਂ ਕਿਸਾਨਾਂ ਤੇ ਮਜ਼ਦੂਰਾਂ ਲਈ ਸੰਘਰਸ਼ ਕਰਦੀ ਰਹਾਂਗੀ | ਉਸ ਨੇ ਕਿਹਾ ਕਿ ਮੈਂ ਸਾਰੀਆਂ ਕਿਸਾਨ, ਸਿੱਖ ਜਥੇਬੰਦੀਆਂ ਅਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਧਨਵਾਦ ਕਰਦੀ ਹਾਂ ਜਿਨ੍ਹਾਂ ਸਦਕਾ ਮੈਂ ਅੱਜ ਜੇਲ ਤੋਂ ਰਿਹਾਅ ਹੋ ਸਕੀ ਹਾਂ | ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੁਕਰਵਾਰ ਨੂੰ  ਕਿਰਤ ਅਧਿਕਾਰਾਂ ਦੀ ਕਾਰਕੁਨ ਨੌਦੀਪ ਕੌਰ ਨੂੰ  ਜ਼ਮਾਨਤ ਦੇ ਦਿਤੀ ਹੈ | ਨੌਦੀਪ ਕੌਰ ਨੂੰ  12 ਜਨਵਰੀ ਨੂੰ  ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿਚ ਇਕ ਸਨਅਤੀ ਇਕਾਈ ਦੀ ਘੇਰਾਬੰਦੀ ਕਰਨ ਅਤੇ ਜਬਰੀ ਉਗਾਹੀ ਕਰਨ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਸੀ |
ਨੌਦੀਪ ਕੌਰ ਦੇ ਵਕੀਲ ਅਰਸ਼ਦੀਪ ਸਿੰਘ ਚੀਮਾ ਨੇ ਕਿਹਾ ਕਿ ਅਦਾਲਤ ਨੇ ਨੌਦੀਪ ਕੌਰ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ | ਹਾਈ ਕੋਰਟ ਨੇ ਉਸ ਨੂੰ  ਜ਼ਮਾਨਤ ਦੇ ਦਿਤੀ ਹੈ |
ਨੌਦੀਪ ਕੌਰ (23) ਨੇ ਅਪਣੀ ਪਟੀਸ਼ਨ ਵਿਚ ਦਾਅਵਾ ਕੀਤਾ ਸੀ ਕਿ ਪਿਛਲੇ ਮਹੀਨੇ ਸੋਨੀਪਤ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਜਾਣ ਤੋਂ ਬਾਅਦ ਉਸ ਨੂੰ  ਥਾਣੇ ਵਿਚ ਕਈ ਵਾਰ ਬੇਰਹਿਮੀ ਨਾਲ ਕੁੱਟਿਆ ਗਿਆ |
ਅਪਣੀ ਪਟੀਸ਼ਨ ਵਿਚ ਕੌਰ ਨੇ ਕਿਹਾ ਕਿ ਉਸ ਨੂੰ  ਝੂਠਾ ਫਸਾਇਆ ਗਿਆ ਸੀ ਅਤੇ ਉਸ ਨੂੰ  ਵੱਖ-ਵੱਖ ਧਾਰਾਵਾਂ ਤਹਿਤ ਭਾਰਤੀ ਦੰਡਾਵਲੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਸਮੇਤ ਐਫ਼ਆਈਆਰ ਵਿਚ ਦੋਸ਼ੀ ਬਣਾਇਆ ਗਿਆ ਸੀ |
ਮਜ਼ਦੂਰ ਅਧਿਕਾਰਾਂ ਦੀ ਕਾਰਕੁਨ ਨੇ ਦਾਅਵਾ ਕੀਤਾ ਕਿ ਉਸ ਨੂੰ  ਇਸ ਕੇਸ ਵਿਚ ''ਨਿਸ਼ਾਨਾ ਬਣਾਇਆ ਗਿਆ ਅਤੇ ਝੂਠਾ ਫਸਾਇਆ ਗਿਆU ਕਿਉਂਕਿ ਉਹ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਲਈ ਭਾਰੀ ਸਮਰਥਨ ਪ੍ਰਾਪਤ ਕਰਨ ਵਿਚ ਕਾਮਯਾਬ ਰਹੀ ਸੀ | ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੀ ਵਸਨੀਕ ਨੌਦੀਪ ਕੌਰ ਹਰਿਆਣੇ ਦੀ ਕਰਨਾਲ ਜੇਲ ਵਿਚ ਬੰਦ ਹੈ | ਉਹ ਲੇਬਰ ਰਾਈਟਸ ਆਰਗੇਨਾਈਜ਼ੇਸ਼ਨ ਦੀ ਮੈਂਬਰ ਹੈ | ਪਟੀਸ਼ਨ ਨੂੰ  ਹਾਈ ਕੋਰਟ ਨੇ 24 ਫ਼ਰਵਰੀ ਨੂੰ  ਸ਼ੁਕਰਵਾਰ (26 ਫ਼ਰਵਰੀ) ਨੂੰ  ਸੁਣਵਾਈ ਲਈ ਸੂਚੀਬੱਧ ਕੀਤਾ ਸੀ | ਇਸ ਤੋਂ ਪਹਿਲਾਂ, ਨੌਦੀਪ ਕੌਰ ਨੂੰ  ਸੋਨੀਪਤ ਦੀ ਇਕ ਅਦਾਲਤ ਨੇ ਉਗਾਹੀ ਦੇ ਦੋ ਹੋਰ ਮਾਮਲਿਆਂ ਵਿਚ ਜ਼ਮਾਨਤ ਦੇ ਦਿਤੀ ਸੀ | 


ਨੌਦੀਪ ਕੌਰ ਦੇ ਪਰਵਾਰ ਨੇ ਕਾਰਕੁਨ  ਨੂੰ  ਜ਼ਮਾਨਤ 

ਮਿਲਣ 'ਤੇ ਖੁਸ਼ੀ ਜ਼ਾਹਰ ਕੀਤੀ |
ਉਸ ਦੀ ਭੈਣ ਰਾਜਵੀਰ ਕੌਰ ਨੇ ਕਿਹਾ ਕਿ ਉਸ ਦਾ ਪਰਵਾਰ ਖੁਸ਼ ਹੈ ਕਿ ਹੁਣ ਉਸ ਨੂੰ  ਜੇਲ ਤੋਂ ਰਿਹਾਅ 


ਕੀਤਾ ਜਾਵੇਗਾ | ਰਾਜਵੀਰ ਕੌਰ ਨੇ ਕਿਹਾ ਕਿ ਉਸ ਨੂੰ  ਡੇਢ ਮਹੀਨਾ ਜੇਲ ਵਿਚ ਗੁਜ਼ਾਰਨਾ ਪਿਆ | ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਨੌਦੀਪ ਕੌਰ ਨੂੰ  ਜੇਲ ਤੋਂ ਰਿਹਾਅ ਕੀਤਾ ਜਾਵੇਗਾ | (ਪੀਟੀਆਈ)