ਫ਼ੌਜਾਂ ਦੀ ਪੂਰੀ ਵਾਪਸੀ ਨੂੰ ਲਾਗੂ ਕਰਨ ਲਈ ਸੰਘਰਸ਼ ਵਾਲੇ ਇਲਾਕਿਆਂ ਤੋਂ ਫ਼ੌਜਾਂ ਦਾ ਹਟਾਉਣਾ ਜ਼ਰੂਰੀ ਹੈ:

ਏਜੰਸੀ

ਖ਼ਬਰਾਂ, ਪੰਜਾਬ

ਫ਼ੌਜਾਂ ਦੀ ਪੂਰੀ ਵਾਪਸੀ ਨੂੰ ਲਾਗੂ ਕਰਨ ਲਈ ਸੰਘਰਸ਼ ਵਾਲੇ ਇਲਾਕਿਆਂ ਤੋਂ ਫ਼ੌਜਾਂ ਦਾ ਹਟਾਉਣਾ ਜ਼ਰੂਰੀ ਹੈ: ਭਾਰਤ

image

ਨਵੀਂ ਦਿੱਲੀ/ਬੀਜਿੰਗ, 26 ਫ਼ਰਵਰੀ: ਸਰਹੱਦ ਉੱਤੇ ਸ਼ਾਂਤੀ ਅਤੇ ਸਥਿਰਤਾ ਨੂੰ ਦੁਵੱਲੇ ਸਬੰਧਾਂ ਵਿਚ ਤਰੱਕੀ ਲਈ ਜ਼ਰੂਰੀ ਦਸਦਿਆਂ ਭਾਰਤ ਨੇ ਚੀਨ ਨੂੰ ਕਿਹਾ ਹੈ ਕਿ ਫ਼ੌਜਾਂ ਦੀ ਪੂਰੀ ਵਾਪਸੀ ਦੀ ਯੋਜਨਾ ਉੱਤੇ ਅਮਲ ਨੂੰ ਲੈ ਕੇ ਜ਼ਰੂਰੀ ਹੈ ਕਿ ਟਕਰਾਅ ਵਾਲੇ ਸਾਰੇ ਇਲਾਕਿਆਂ ਤੋਂ ਫ਼ੌਜਾਂ ਨੂੰ ਹਟਾਇਆ ਜਾਵੇ। ਦੋਹਾਂ ਦੇਸ਼ਾਂ ਨੇ ਸਮੇਂ-ਸਮੇਂ ਉੱਤੇ ਅਪਣੇ ਦ੍ਰਿਸ਼ਟੀਕੋਣ ਸਾਂਝਾ ਕਰਨ ਲਈ ਹਾਟਲਾਈਨ ਸੰਪਰਕ ਤੰਤਰ ਵੀ ਸਥਾਪਤ ਕਰਨ ਉੱਤੇ ਸਹਿਮਤੀ ਪ੍ਰਗਟਾਈ ਹੈ। 
ਪਿਛਲੇ ਹਫ਼ਤੇ, ਭਾਰਤ ਅਤੇ ਚੀਨੀ ਫ਼ੌਜਾਂ ਨੇ ਪੈਂਗੋਂਗ ਝੀਲ ਦੇ ਉੱਤਰੀ ਅਤੇ ਦਖਣੀ ਪਾਸਿਆਂ ਤੋਂ ਫ਼ੌਜਾਂ ਅਤੇ ਉਪਕਰਣਾਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਨੂੰ ਅੰਜਾਮ ਦਿਤਾ ਸੀ।
ਵੀਰਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਪਣੇ ਚੀਨੀ ਹਮਰੁਤਬਾ ਵਾਂਗ ਯੀ ਕੇ ਨਾਲ ਵੀਰਵਾਰ ਨੂੰ 75 ਮਿੰਟ ਤਕ ਟੈਲੀਫ਼ੋਨ ਉੱਤੇ ਹੋਈ ਗੱਲਬਾਤ ਦੇ ਵੇਰਵੇ ਜਾਰੀ ਕਰਦਿਆਂ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਚੀਨ ਨੂੰ ਦਸਿਆ ਗਿਆ ਹੈ ਕਿ ਦੋਹਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਵਿਚ ਪਿਛਲੇ ਸਾਲ ਤੋਂ ਗੰਭੀਰ ਅਸਰ ਪਿਆ ਹੈ। ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਸਰਹੱਦੀ ਸਬੰਧੀ ਪ੍ਰਸ਼ਨ ਨੂੰ ਸੁਲਝਾਉਣ ਵਿਚ ਸਮਾਂ ਲੱਗ ਸਕਦਾ ਹੈ ਪਰ ਹਿੰਸਾ ਹੋਣ ਅਤੇ ਸ਼ਾਂਤੀ ਅਤੇ ਸਦਭਾਵਨਾ ਦੇ ਰਿਸ਼ਤੇ ’ਤੇ ਗੰਭੀਰ ਅਸਰ ਪਵੇਗਾ। 
(ਪੀਟੀਆਈ)
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਮੰਤਰੀ ਲਗਾਤਾਰ ਸੰਪਰਕ ਵਿਚ ਰਹਿਣ ਅਤੇ ਇਕ ਹਾਟਲਾਈਨ ਸਥਾਪਤ ਕਰਨ ਲਈ ਸਹਿਮਤ ਹੋਏ ਹਨ।
ਦੋਵਾਂ ਆਗੂਆਂ ਨੇ ਪੂਰਬੀ ਲੱਦਾਖ਼ ਵਿਚ ਅਸਲ ਕੰਟਰੋਲ ਰੇਖਾ (ਐਲਏਸੀ) ਦੀ ਸਥਿਤੀ ਅਤੇ ਭਾਰਤ ਅਤੇ ਚੀਨ ਦੇ ਸਮੁੱਚੇ ਸਬੰਧਾਂ ਬਾਰੇ ਵਿਚਾਰ ਵਟਾਂਦਰੇ ਕੀਤੇ।
ਬੀਜਿੰਗ ਵਿਚ ਚੀਨੀ ਵਿਦੇਸ਼ ਮੰਤਰਾਲੇ ਵਲੋਂ ਦੇਰ ਰਾਤ ਜਾਰੀ ਕੀਤੀ ਗਈ ਇਕ ਪ੍ਰੈਸ ਬਿਆਨ ਵਿਚ ਵਾਂਗ ਨੇ ਕਿਹਾ ਕਿ ਚੀਨ ਅਤੇ ਭਾਰਤ ਨੂੰ ਦੋਵੇਂ ਗੁਆਂਢੀ ਦੇਸ਼ਾਂ ਵਿਚ ਆਪਸੀ ਵਿਸ਼ਵਾਸ ਅਤੇ ਸਹਿਯੋਗ ਦੇ ਸਹੀ ਰਸਤੇ ਨੂੰ ਸਖ਼ਤੀ ਨਾਲ ਅਪਣਾਉਣਾ ਚਾਹੀਦਾ ਹੈ। (ਪੀਟੀਆਈ)
------