ਯੂਕਰੇਨ 'ਚ ਫਸੀ ਅਮਲੋਹ ਦੀ ਧੀ , ਮਾਪਿਆਂ ਦੋ ਰੋ-ਰੋ ਬੁਰਾ ਹਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਬੱਚਿਆਂ ਨੂੰ ਉਥੇ ਖਾਣ ਪੀਣ ਤੇ ਰਹਿਣ ਦੀਆਂ ਆ ਰਹੀਆਂ ਦਿੱਕਤਾਂ, ਸਾਡੇ ਬੱਚਿਆਂ ਨੂੰ ਜਲਦ ਲਿਆਂਦਾ ਜਾਵੇ ਵਾਪਿਸ'

Photo

 

ਅਮਲੋਹ ( ਧਰਮਿੰਦਰ ਸਿੰਘ) ਰੂਸ-ਯੂਕ੍ਰੇਨ ਦੇ ਆਪਸੀ ਯੁੱਧ ਦੇ ਵਿਚ ਪੰਜਾਬ ਦੇ ਕਈ ਨੌਜਵਾਨ ਯੂਕ੍ਰੇਨ ’ਚ ਫਸ ਗਏ ਹਨ, ਜਿਨ੍ਹਾਂ ਦੀ ਪਰਿਵਾਰਾਂ ਨੂੰ ਉਡੀਕ ਹੈ। ਅਜਿਹੇ 'ਚ ਯੂਕਰੇਨ 'ਚ ਅਮਲੋਹ ਦੀ ਧੀ ਸ਼ੁਰੂਤੀ ਵੀ ਫਸ ਗਈ ਹੈ।

 

ਸ਼ੁਰੂਤੀ ਯੂਕਰੇਨ ਵਿਚ ਐਮਬੀਐਸ ਦੀ ਪੜ੍ਹਾਈ ਕਰਨ ਲਈ ਗਈ ਸੀ। ਸ਼ੁਰੂਤੀ ਦੇ ਮਾਪਿਆਂ ਦਾ ਰੋ- ਰੋ ਬੁਰਾ ਹਾਲ ਹੈ।ਸ਼ੁਰੂਤੀ ਦੀ ਮਾਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਧੀ ਤਿੰਨ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਯੂਕਰੇਨ ਗਈ ਸੀ।

 ਉਹਨਾਂ ਦੱਸਿਆ ਕਿ ਸ਼ੁਰੂਤੀ ਨਾਲ ਦਿਨ 'ਚ 3-4 ਵਾਰ ਫੋਨ 'ਤੇ ਗੱਲਬਾਤ ਹੋ ਜਾਂਦੀ ਹੈ। ਬੱਚਿਆਂ ਨੂੰ ਉਧਰ ਖਾਣ-ਪੀਣ ਦੀ ਦਿੱਕਤ ਪੇਸ਼ ਆ ਰਹੀ ਹੈ। ਉਧਰ ਠੰਢ ਹੈ। ਬੱਚਿਆਂ ਕੋਲ ਗਰਮ ਕੱਪੜੇ ਨਹੀਂ ਹਨ। ਸ਼ੁਰੂਤੀ ਦੀ ਮਾਤਾ ਨੇ ਦੱਸਿਆ ਕਿ ਬੱਚੇ ਮੈਟਰੋ ਸਟੇਸ਼ਨ ਦੀ ਬੇਸਮੈਂਟ ਵਿਚ ਰਹਿ ਰਹੇ ਹਨ। ਸ਼ੁਰੂਤੀ ਦੇ ਮਾਪਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਬੱਚੀ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ।