ਮੈਂ ਨਹੀਂ ਮਿਲਣਾ ਕਿਸੇ ਨੂੰ ਤੇ ਜਦੋਂ ਮਿਲਣਾ ਹੋਊ ਤਾਂ ਦਸ ਦਿਆਂਗਾ : ਮਜੀਠੀਆ

ਏਜੰਸੀ

ਖ਼ਬਰਾਂ, ਪੰਜਾਬ

ਮੈਂ ਨਹੀਂ ਮਿਲਣਾ ਕਿਸੇ ਨੂੰ ਤੇ ਜਦੋਂ ਮਿਲਣਾ ਹੋਊ ਤਾਂ ਦਸ ਦਿਆਂਗਾ : ਮਜੀਠੀਆ

image

ਪਟਿਆਲਾ, 26 ਫ਼ਰਵਰੀ (ਦਲਜਿੰਦਰ ਸਿੰਘ) : ਮੋਹਾਲੀ ਕੋਰਟ ਵਿਚ ਆਤਮ-ਸਮਰਪਣ ਕਰਨ ਤੋਂ ਬਾਅਦ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਬਿਕਰਮ ਸਿੰਘ ਮਜੀਠੀਆ ਨੇ ਕਿਸੇ ਨੂੰ  ਵੀ ਮਿਲਣ ਤੋਂ ਸਾਫ਼ ਇਨਕਾਰ ਕਰਦਿਆਂ ਆਖਿਆ ਹੈ ਕਿ ਉਹ ਜਦੋਂ ਕਿਸੇ ਨੂੰ  ਮਿਲਣਾ ਚਾਹੁਣਗੇ ਤਾਂ ਸਟਾਫ ਨੂੰ  ਦੱਸਣਗੇ | ਦਸਣਯੋਗ ਹੈ ਕਿ ਬਿਕਰਮ ਮਜੀਠੀਆ 6 ਹਜ਼ਾਰ ਕਰੋੜ ਦੇ ਡਰੱਗ ਰੈਕੇਟ ਮਾਮਲੇ ਵਿਚ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਹਨ |
ਦੱਸਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ 'ਤੇ ਡਰੱਗ ਰੈਕੇਟ ਮਾਮਲੇ ਵਿਚ ਸ਼ਾਮਲ ਹੋਣ ਦੇ ਮਾਮਲੇ 'ਤੇ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਜਿਵੇਂ ਹੀ ਡਰੱਗ ਰੈਕੇਟ ਮਾਮਲੇ 'ਤੇ ਵਾਰ-ਵਾਰ ਕਾਰਵਾਈ ਨਾ ਹੋਣ 'ਤੇ ਸਵਾਲ ਚੁੱਕਦੇ ਆ ਰਹੇ ਨਵਜੋਤ ਸਿੰਘ ਸਿੱਧੂ ਦੇ ਹੱਥ ਕਮਾਨ ਆਈ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਆਪਣੀ ਹੀ ਸਰਕਾਰ ਨੂੰ  ਸਵਾਲਾਂ ਦੇ ਘੇਰੇ ਵਿਚ ਵੀ ਖੜ੍ਹਾ ਕਰ ਦਿੱਤਾ ਤੇ ਬਿਕਰਮ ਮਜੀਠੀਆ 'ਤੇ ਠੰਡੀ ਪਈ ਕਾਨੂੰਨੀ ਕਾਰਵਾਈ ਨੂੰ  ਅਮਲੀ ਰੂਪ ਪਹਿਣਾ ਦਿੱਤਾ, ਜਿਸਦਾ ਹੀ ਅੱਜ ਇਹ ਮਾਮਲਾ ਮੁੜ ਉਠਿਆ ਹੈ ਤੇ ਬਿਕਰਮ ਮਜੀਠੀਆ ਸਲਾਖਾਂ ਪਿੱਛੇ ਪਹੁੰਚੇ ਹਨ ਕਿਉਂਕਿ ਅਦਾਲਤ ਨੂੰ  ਵੀ ਪਤਾ ਹੈ ਕਿ ਬਿਕਰਮ ਮਜੀਠੀਆ ਜੋ ਕਿ ਇਕ ਪਾਵਰਫੁੱਲ ਨੇਤਾ ਹਨ ਜੇਕਰ ਜ਼ਮਾਨਤ 'ਤੇ ਬਾਹਰ ਰਹਿਣਗੇ ਤਾਂ ਕਾਨੂੰਨੀ ਕਾਰਵਾਈ ਨੂੰ  ਪ੍ਰਭਾਵਿਤ ਕਰਦੇ ਹਨ, ਜਿਸ ਦੇ ਚਲਦਿਆਂ ਹੀ ਮੋਹਾਲੀ ਕੋਰਟ ਵਲੋਂ ਬਿਕਰਮ ਮਜੀਠੀਆ ਨੂੰ  8 ਮਾਰਚ ਤੱਕ ਕੇਂਦਰੀ ਜੇਲ ਪਟਿਆਲਾ ਰੱਖਿਆ ਗਿਆ ਹੈ |
ਕੇਂਦਰੀ ਜੇਲ ਪਟਿਆਲਾ ਵਿਚ ਬੰਦ ਸਾਬਕਾ ਮੰਤਰੀ ਮਜੀਠੀਆ ਨੇ 26 ਫਰਵਰੀ 2022 ਸ਼ਨੀਵਾਰ ਵਾਲੇ ਦਿਨ ਸਵੇਰ ਵੇਲੇ ਜਿਥੇ ਪੱਗ ਨਹੀਂ ਬੰਨ੍ਹੀ ਉਥੇ ਪਰ ਕੁੜ੍ਹਤੇ-ਪਜਾਮੇ ਨਾਲ ਸਿਰਫ਼ ਪਰਨਾ ਬੰਨ੍ਹ ਕੇ ਹੀ ਲੰਗਰ ਛਕਿਆ ਤੇ ਇਸ ਦੌਰਾਨ ਹੀ ਪਾਠ ਵੀ ਕਰਦੇ ਨਜਰ ਆਏ |
ਇਸ ਸਬੰਧੀ ਜਦੋਂ ਕੇਂਦਰੀ ਜੇਲ ਪਟਿਆਲਾ ਦੇ ਜੇਲ੍ਹ ਸੁਪਰਡੈਂਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਿਕਰਮ ਮਜੀਠੀਆ ਨੂੰ  ਅਖਬਾਰ ਆਦਿ ਮੁਹੱਈਆ ਕਰਵਾਏ ਗਏ ਹਨ ਅਤੇ ਉਨ੍ਹਾਂ ਨੂੰ  ਸੁਰੱਖਿਆ ਲਈ ਵੱਖਰੀ ਬੈਰਕ ਵਿੱਚ ਰੱਖਿਆ ਗਿਆ ਹੈ, ਜਿੱਥੇ ਹੋਰ ਕੋਈ ਕੈਦੀ ਨਹੀਂ ਹੈ |
ਫੋਟੋ ਨੰ 26ਪੀਏਟੀ. 6