ਖ਼ਾਲਸਾ ਏਡ ਵਲੋਂ ਜੰਗ ਦੇ ਮੈਦਾਨ ’ਚ ਲੰਗਰ ਸੇਵਾ ਸ਼ੁਰੂ

ਏਜੰਸੀ

ਖ਼ਬਰਾਂ, ਪੰਜਾਬ

ਖ਼ਾਲਸਾ ਏਡ ਵਲੋਂ ਜੰਗ ਦੇ ਮੈਦਾਨ ’ਚ ਲੰਗਰ ਸੇਵਾ ਸ਼ੁਰੂ

image

ਅੰਮ੍ਰਿਤਸਰ, 26 ਫ਼ਰਵਰੀ : ਸਿੱਖੀ ਦੀ ਲੰਗਰ ਪ੍ਰਥਾ ਹੁਣ ਯੂਕਰੇਨ ਦੇ ਜੰਗ ਦੇ ਮੈਦਾਨ ਵਿਚ ਵੀ ਖ਼ਾਲਸਾ ਏਡ ਵਲੋਂ ਸ਼ੁਰੂ ਕਰ ਦਿਤੀ ਗਈ ਹੈ। ਸਿੱਖਾਂ ਨੂੰ ਜਿਥੇ ਦੁਨੀਆਂ ਭਰ ਵਿਚ ਸੇਵਾ ਦਾ ਵੱਡਾ ਸਨਮਾਨ ਪ੍ਰਾਪਤ ਹੋ ਚੁੱਕਾ ਹੈ ਉਥੇ ਹੁਣ ਯੂਕਰੇਨ ਵਿਚ ਰੂਸ ਵਲੋਂ ਕੀਤੇ ਗਏ ਹਮਲੇ ਦੌਰਾਨ ਖ਼ਾਲਸਾ ਏਡ ਵਲੋਂ ਲੰਗਰ ਸੇਵਾ ਸ਼ੁਰੂ ਕਰ ਦਿਤੀ ਗਈ ਹੈ। ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀ ਜੋ ਕਿ ਰੇਲ ਗੱਡੀ ਵਿਚ ਸਫ਼ਰ ਕਰ ਰਹੇ ਹਨ, ਜਿਨ੍ਹਾਂ ਨੂੰ ਖ਼ਾਲਸਾ ਏਡ ਵਲੋਂ ਗੁਰੂ ਕਾ ਲੰਗਰ ਵਰਤਾਇਆ ਜਾ ਰਿਹਾ ਹੈ। ਲੰਗਰ ਵਰਤਾਉਣ ਦੀਆਂ ਵੀਡੀਉ ਖ਼ਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਵਲੋਂ ਸੋਸ਼ਲ ਮੀਡੀਆ ਅਤੇ ਅਪਣੇ ਫ਼ੇਸਬੁੱਕ ਪੇਜ ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵੀਡੀਉ ਦੀ ਪ੍ਰਸੰਸਾ ਵੀਡੀਉ ਨੂੰ ਵੇਖ ਕੇ ਜਿਥੇ ਦੁਨੀਆਂ ਭਰ ਦੇ ਲੋਕ ਕਰ ਰਹੇ ਹਨ, ਉੱਥੇ ਯੂਕਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਦਾ ਹੌਸਲਾ ਵੀ ਬੁਲੰਦ ਹੋਇਆ। ਇਨ੍ਹਾਂ ਵਿਦਿਆਰਥੀਆਂ ਦੇ ਮਾਪੇ ਵੀ ਹੁਣ ਕੁੱਝ ਰਾਹਤ ਮਹਿਸੂਸ ਕਰ ਰਹੇ ਹਨ। ਇਹ ਟਰੇਨ ਲੋਕਾਂ ਨੂੰ ਲੇਵੀਵ ਸ਼ਹਿਰ ਲੈ ਕੇ ਜਾ ਰਹੀ ਹੈ।