ਯੂਐਨ ਸੁਰੱਖਿਆ ਕੌਂਸਲ ਦੀ ਮੀਟਿੰਗ, ਰੂਸ ਵਿਰੁਧ ਮਤਾ ਪਾਸ, ਭਾਰਤ ਨੇ ਨਹੀਂ ਦਿਤੀ ਵੋਟ

ਏਜੰਸੀ

ਖ਼ਬਰਾਂ, ਪੰਜਾਬ

ਯੂਐਨ ਸੁਰੱਖਿਆ ਕੌਂਸਲ ਦੀ ਮੀਟਿੰਗ, ਰੂਸ ਵਿਰੁਧ ਮਤਾ ਪਾਸ, ਭਾਰਤ ਨੇ ਨਹੀਂ ਦਿਤੀ ਵੋਟ

image

ਰੂਸ ਦੀ ਵੀਟੋ ਪਾਵਰ ਨੇ ਰੋਕੀ ਰਾਹ

ਨਵੀਂ ਦਿੱਲੀ, 26 ਫ਼ਰਵਰੀ : ਰੂਸ ਅਤੇ ਯੂਕਰੇਨ ਵਿਚਾਲੇ ਚਲ ਰਹੀ ਜੰਗ ਦੇ ਮੱਦੇਨਜ਼ਰ ਯੂਐਨ ਸਕਿਉਰਿਟੀ ਕਾਉਂਸਲ ਵਲੋਂ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਰੂਸ ਵਿਰੁਧ ਮਤਾ ਪਾਸ ਕੀਤਾ ਗਿਆ ਹੈ | ਇਸ ਦੌਰਾਨ ਰੂਸ ਨੇ ਪ੍ਰਸਤਾਵ 'ਤੇ ਵੀਟੋ ਕੀਤਾ | ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰਾਂ 'ਚ ਰੂਸ ਵੀ ਸ਼ਾਮਲ ਹੈ | ਇਸ ਮੀਟਿੰਗ ਵਿਚ 11 ਦੇਸ਼ਾਂ ਨੇ ਰੂਸ ਦੀ ਨਿੰਦਾ ਕਰਦੇ ਹੋਏ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੇ ਪੱਖ 'ਚ ਵੋਟਾਂ ਪਾਈਆਂ ਅਤੇ ਯੂਕਰੇਨ ਤੋਂ ਰੂਸੀ ਫੌਜੀਆਂ ਦੀ ਵਾਪਸੀ ਦੀ ਮੰਗ ਕੀਤੀ | ਹਾਲਾਂਕਿ ਭਾਰਤ ਨੇ ਇਸ ਵੋਟਿੰਗ ਤੋਂ ਦੂਰੀ ਬਣਾ ਕੇ ਰੱਖੀ ਅਤੇ ਇਸ ਵਿਚ ਚੀਨ ਤੇ ਸੰਯੁਕਤ ਅਰਬ ਅਮੀਰਾਤ ਵੀ ਸ਼ਾਮਲ ਹਨ | ਇਹ ਵੀ ਦੱਸਣਯੋਗ ਹੈ ਕਿ ਰੂਸ ਦੀ ਇਸ ਕਾਰਵਾਈ ਕਾਰਨ ਯੂਰਪ ਵਿਚ ਵੱਡੇ ਪੱਧਰ 'ਤੇ ਜੰਗ ਛਿੜਨ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ | ਨਾਲ ਹੀ ਜੰਗ ਨੂੰ  ਰੋਕਣ ਲਈ ਸਮੁੱਚੀ ਦੁਨੀਆਂ ਵਿਚ ਯਤਨ ਵੀ ਸ਼ੁਰੂ ਹੋ ਗਏ ਹਨ |  
  ਹਮਲੇ ਵਿਰੁਧ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਪੇਸ਼ ਕੀਤੇ ਗਏ ਪ੍ਰਸਤਾਵ ਦੇ ਪੱਖ 'ਚ 15 'ਚੋਂ 11 ਮੈਂਬਰ ਦੇਸ਼ਾਂ ਨੇ ਵੋਟ ਦਿਤੀ | ਇਸ ਦੇ ਨਾਲ ਹੀ ਰੂਸ ਨੇ ਇਸ ਪ੍ਰਸਤਾਵ ਵਿਰੁਧ ਵੀਟੋ ਦੀ ਵਰਤੋਂ ਕੀਤੀ | ਸੁਰੱਖਿਆ ਪ੍ਰੀਸ਼ਦ 'ਚ ਭਾਰਤ ਦੇ ਪ੍ਰਤੀਨਿਧ ਟੀ. ਐਸ. ਤਿਰੂਮੂਰਤੀ ਨੇ ਕਿਹਾ,''ਯੂਕਰੇਨ 'ਚ ਹਾਲ ਹੀ 'ਚ ਹੋਏ ਘਟਨਾਕ੍ਰਮ ਤੋਂ ਭਾਰਤ ਬਹੁਤ ਪ੍ਰੇਸ਼ਾਨ ਹੈ | ਅਸੀਂ ਅਪੀਲ ਕਰਦੇ ਹਾਂ ਕਿ ਹਿੰਸਾ ਅਤੇ ਦੁਸ਼ਮਣੀ ਨੂੰ  ਤੁਰਤ ਖ਼ਤਮ ਕਰਨ ਲਈ ਸਾਰੇ ਯਤਨ ਕੀਤੇ ਜਾਣ | ਨਾਗਰਿਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਅਜੇ ਤਕ ਕੋਈ ਹਲ ਨਹੀਂ ਲਭਿਆ ਗਿਆ | ਅਸੀਂ ਭਾਰਤੀ ਭਾਈਚਾਰੇ ਦੀ ਭਲਾਈ ਅਤੇ ਸੁਰੱਖਿਆ ਬਾਰੇ ਚਿੰਤਤ ਹਾਂ, ਜਿਸ 'ਚ ਯੂਕਰੇਨ 'ਚ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀ ਸ਼ਾਮਲ ਹਨ | ਅਫ਼ਸੋਸ ਦੀ ਗਲ ਹੈ ਕਿ ਕੂਟਨੀਤੀ ਦਾ ਰਾਹ ਛੱਡ ਦਿਤਾ ਗਿਆ ਹੈ | ਸਾਨੂੰ ਉਸ ਵਲ ਵਾਪਸ ਜਾਣਾ ਪਵੇਗਾ | ਇਨ੍ਹਾਂ ਸਾਰੇ ਕਾਰਨਾਂ ਕਰ ਕੇ ਭਾਰਤ ਨੇ ਇਸ ਪ੍ਰਸਤਾਵ ਤੋਂ ਗੁਰੇਜ਼ ਕਰਨ ਦਾ ਬਦਲ ਚੁਣਿਆ ਹੈ | ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਲਿੰਡਾ ਥਾਮਸ ਗ੍ਰੀਨਫ਼ੀਲਡ ਨੇ ਕਿਹਾ,''ਸਾਡੇ ਬੁਨਿਆਦੀ ਸਿਧਾਂਤਾਂ 'ਤੇ ਰੂਸੀ ਹਮਲਾ ਢੀਠਪੁਣੇ ਅਤੇ ਬੇਸ਼ਰਮੀ ਵਾਲਾ ਹੈ | ਇਹ ਸਾਡੀ ਅੰਤਰਰਾਸ਼ਟਰੀ ਪ੍ਰਣਾਲੀ ਨੂੰ  ਲਈ ਖ਼ਤਰਾ ਹੈ | ਜਿਨ੍ਹਾਂ ਦੇਸ਼ਾਂ ਨੇ ਰੂਸ ਵਿਰੁਧ ਮਤੇ ਦੇ ਸਮਰਥਨ 'ਚ ਵੋਟਿੰਗ ਕੀਤੀ, ਉਨ੍ਹਾਂ 'ਚ ਅਮਰੀਕਾ, ਬਿ੍ਟੇਨ, ਫ਼ਰਾਂਸ, ਅਲਬਾਨੀਆ, ਬ੍ਰਾਜ਼ੀਲ, ਗੈਬਨ, ਘਾਨਾ, ਆਇਰਲੈਂਡ, ਕੀਨੀਆ, ਮੈਕਸੀਕੋ ਅਤੇ ਨਾਰਵੇ ਸ਼ਾਮਲ ਹਨ | (ਪੀਟੀਆਈ)