Amritsar News : ਸਪੇਨ ਰੇਨਏਅਰ ਏਅਰਲਾਈਨ ’ਚ ਪਹਿਲਾ ਸਿੱਖ ਨੌਜਵਾਨ ਦੇ ਪਾਇਲਟ ਬਣਨ ’ਤੇ SGPC ਨੇ ਕੀਤਾ ਸਨਮਾਨਿਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar News : ਪਾਇਲਟ ਨੌਜਵਾਨ ਮਨਰਾਜ ਸਿੰਘ ਔਜਲਾ ਨੇ ਪਰਿਵਾਰ ਸਮੇਤ ਦਰਬਾਰ ਸਾਹਿਬ ’ਚ ਟੇਕਿਆ ਮੱਥਾ

ਐਸਜੀਪੀਸੀ ਨੇ ਨੌਜਵਾਨ ਨੂੰ ਸਨਮਾਨਿਤ ਕਰਦੇ ਹੋਏ  

Amritsar News in Punjabi : ਪੂਰੀ ਦੁਨੀਆਂ ’ਚ ਸਿੱਖਾਂ ਵੱਲੋਂ ਸਿੱਖੀ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਸਪੇਨ ’ਚ ਪੰਜਾਬ ਦੇ ਜ਼ਿਲ੍ਹਾ ਕਪੂਰਥਲੇ ਦੇ ਨੌਜਵਾਨ ਨੇ ਰੇਨਏਅਰ ਏਅਰਲਾਈਨ ’ਚ ਪਾਇਲਟ ਬਣਿਆ ਹੈ ਅਤੇ ਸਪੇਨ ਰੇਨ ਏਅਰਲਾਈਨਜ਼ ’ਚ ਇਹ ਪਹਿਲਾ ਸਿੱਖ ਨੌਜਵਾਨ ਹੈ ਜੋ ਘੱਟ ਉਮਰ ’ਚ ਪਾਇਲਟ ਬਣਿਆ ਹੈ।

ਪਰਿਵਾਰ ਸਮੇਤ ਜਦੋਂ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਤਾਂ ਇਸ ਦੌਰਾਨ ਦਰਬਾਰ ਸਾਹਿਬ ਸੂਚਨਾ ਕੇਂਦਰ ’ਚ ਐਸਜੀਪੀਸੀ ਅਧਿਕਾਰੀ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਇਲਟ ਬਣੇ ਸਿੱਖ ਨੌਜਵਾਨ ਨੇ ਦੱਸਿਆ ਕਿ ਉਹ ਜ਼ਿਲ੍ਹਾ ਕਪੂਰਥਲੇ ਦੇ ਰਹਿਣ ਵਾਲੇ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਸਪੇਨ ’ਚ ਰਹਿ ਰਹੇ ਹਨ। ਉਸ ਨੇ ਦੱਸਿਆ ਕਿ 18 ਸਾਲ ਦੀ ਉਮਰ ’ਚ ਉਸਨੇ ਪਾਇਲਟ ਦੀ ਪੜ੍ਹਾਈ ਸ਼ੁਰੂ ਕੀਤੀ ਸੀ ਅਤੇ ਤਿੰਨ ਸਾਲਾਂ ’ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਹੁਣ ਰੇਨਏਅਰ ਏਅਰਲਾਈਨ ’ਚ ਪਹਿਲਾ ਸਿੱਖ ਵਜੋਂ ਪਾਇਲਟ ਬਣਿਆ ਹੈ।

ਉਹਨਾਂ ਦੱਸਿਆ ਕਿ ਯੂਰਪ ਦੀ ਸਭ ਤੋਂ ਵੱਡੀ ਏਅਰਲਾਈਨ ਹੈ ਜਿਸ ’ਚ ਉਹਨਾਂ ਨੂੰ ਬਤੌਰ ਪਾਇਲਟ ਦੇ ਤੌਰ ’ਤੇ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਉਹ ਭਾਰਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ। 

ਇਸ ਦੌਰਾਨ ਸਿੱਖ ਨੌਜਵਾਨ ਮਨਰਾਜ ਸਿੰਘ ਔਜਲਾ ਦੇ ਪਿਤਾ ਜੋਗਿੰਦਰ ਸਿੰਘ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਬੱਚੇ ਨੇ ਬਹੁਤ ਮਿਹਨਤ ਕੀਤੀ ਹੈ ਲਤੇ ਅੱਜ ਉਸ ਸਪੇਨ ’ਚ ਰੇਨਏਅਰ ਏਅਰਲਾਈਨ ’ਚ ਪਹਿਲੇ ਸਿੱਖ ਨੌਜਵਾਨ ਦੇ ਤੌਰ ’ਤੇ ਪਾਇਲਟ ਤੈਨਾਤ ਹੋਇਆ ਹੈ । ਮਾਪਿਆਂ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਅਤੇ ਜਿਸ ਦੇ ਲਈ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ। 

(For more news apart from  SGPC honored first Sikh youth to become pilot in Spain Rainair airline News in Punjabi, stay tuned to Rozana Spokesman)