Sangrur News : ਟਰੱਕ ਯੂਨੀਅਨ ਦੀ ਪ੍ਰਧਾਨਗੀ ਨਾ ਮਿਲਣ ਤੇ ਟਰੱਕ ਆਪਰੇਟਰ ਨੇ ਨਿਗਲ ਜ਼ਹਿਰੀਲੀ ਚੀਜ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Sangrur News : ਸਿਆਸੀ ਥਾਪੜਾ ਦੇ ਤਹਿਤ ਟਰੱਕ ਆਪਰੇਟਰ ਨੂੰ ਪ੍ਰਧਾਨ ਬਣਾਉਣ ਦਾ ਕੀਤਾ ਗਿਆ ਸੀ ਵਾਅਦਾ ਪਰ ਬਣਾ ਦਿੱਤਾ ਕੋਈ ਹੋਰ

ਮੌਕੇ ’ਤੇ ਪਹੁੰਚ ਕੇ ਪੁਲਿਸ ਮੁਲਜ਼ਮ ਜਾਂਚ ਕਰਦੇ ਹੋਏ

Sangrur News in Punjabi : ਭਵਾਨੀਗੜ੍ਹ ਸ਼੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗੜ੍ਹ ਵਿਖੇ ਅੱਜ ਪ੍ਰਧਾਨਗੀ ਨੂੰ ਲੈ ਕੇ ਚੋਣ ਹੋਣੀ ਸੀ। ਜਿਸ ਨੂੰ ਲੈ ਕੇ ਵਿੱਕੀ ਬਾਜਵਾ ਨੂੰ ਪ੍ਰਧਾਨ ਬਣਾਇਆ ਗਿਆ। ਦੂਜੇ ਪਾਸੇ ਮਨਜੀਤ ਸਿੰਘ ਕਾਕਾ ਜਿਸ ਨੂੰ ਪ੍ਰਧਾਨਗੀ ਦਾ ਚਾਹਵਾਨ ਕਿਹਾ ਜਾ ਰਿਹਾ ਸੀ ਅਤੇ ਉਸ ਵੱਲੋਂ ਟਰੱਕ ਯੂਨੀਅਨ ’ਚ ਹੀ ਕੁਝ ਨਿਗਲਿਆ ਗਿਆ। ਜਿਸ ਤੋਂ ਬਾਅਦ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ। 

 ਦੱਸ ਦੇਈਏ ਕਿ  ਸਿਆਸੀ ਥਾਪੜਾ ਦੇ ਤਹਿਤ ਟਰੱਕ ਆਪਰੇਟਰ ਨੂੰ ਪ੍ਰਧਾਨ ਬਣਾਉਣ ਦਾ ਕੀਤਾ ਗਿਆ ਸੀ ਵਾਅਦਾ, ਪਰ ਪ੍ਰਧਾਨ ਕੋਈ ਹੋਰ ਬਣਾ ਦਿੱਤਾ ਗਿਆ । ਇਸ ਗੱਲ ਦਾ ਜਦੋਂ ਮਨਜੀਤ ਸਿੰਘ ਕਾਕਾ ਨਾਮਕ ਟਰੱਕ ਆਪਰੇਟਰ ਨੂੰ ਪਤਾ ਲੱਗਿਆ ਤਾਂ ਉਸ ਨੇ ਕੋਈ ਜ਼ਹਿਰੀਲ ਨਿਗਲ ਲਈ ਹੈ।  ਪੁਲਿਸ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। 

(For more news apart from  truck operator swallowed something after not getting the chairmanship truck union News in Punjabi, stay tuned to Rozana Spokesman)