Faridkot News : ਦੋ ਦਿਨਾਂ ਚੱਲੇ ਵਿਸ਼ੇਸ਼ ਇਜਲਾਸ ’ਚ ਕਿਸਾਨਾਂ ਦੇ ਹੱਕ ’ਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ : ਸਪੀਕਰ ਕੁਲਤਾਰ ਸਿੰਘ ਸੰਧਵਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਇੱਕ ਤਿਉਹਾਰ ਹੁੰਦਾ ਹੈ : ਸਪੀਕਰ ਕੁਲਤਾਰ ਸੰਧਵਾਂ 

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ

Faridkot News in Punjabi : ਅੱਜ ਜੈਤੋ ਵਿਖੇ ਆਪਣੇ ਨਿੱਜੀ ਪ੍ਰੋਗਰਾਮ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪਹੁੰਚੇ। ਪ੍ਰੋਗਰਾਮ ਤੋਂ ਬਾਅਦ ਉਹ ਐਮਐਲਏ ਅਮੋਲਕ ਸਿੰਘ ਦੇ ਦਫ਼ਤਰ ਵਿਖੇ ਪਹੁੰਚੇ। ਜਿੱਥੇ ਉਹਨਾਂ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸਦਨ ਦਾ ਵਿਸ਼ੇਸ਼ ਇਜਲਾਸ ਤਿਉਹਾਰ ਵਾਂਗ ਹੁੰਦਾ ਜਿਸ ’ਚ ਪੂਰੇ ਪੰਜਾਬ ਦੇ ਮੁੱਦੇ ਉਠਾਏ ਜਾਂਦੇ ਹਨ। ਉਹਨਾਂ ਜੈਤੋ ਨੂੰ ਵਿਸੇਸ਼ ਇਤਿਹਾਸਿਕ ਸ਼ਹਿਰ ਦਾ ਦਰਜ ਦਿਵਾਉਣ ਦੀ ਵੀ ਗੱਲ ਕੀਤੀ। ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਅਸੀਂ ਜੋ ਵੀ ਸਪੀਕਰ ਸੰਧਵਾਂ ਤੋਂ ਮੰਗਦੇ ਹਾਂ ਉਹ ਸਾਨੂੰ ਦੇ ਦਿੰਦੇ ਹਨ। 

ਇਸ ਮੌਕੇ ਸੰਧਵਾਂ ਨੇ ਕਿਹਾ ਕਿ ਜੈਤੋ ਨੂੰ ਇਤਿਹਾਸਿਕ ਸ਼ਹਿਰ ਦਾ ਦਰਜਾ ਦਿਵਾਉਣ ਲਈ ਜਲਦ ਹੀ ਸਰਕਾਰ ਕੋਲ ਮੁੱਦਾ ਉਠਾਵਾਂਗੇ । 

(For more news apart from two-day special session, resolution was unanimously passed in favor farmers: Speaker Kultar Singh Sandhawan News in Punjabi, stay tuned to Rozana Spokesman)