ਜਲੰਧਰ ’ਚ ਅਵਾਰਾ ਕੁੱਤਿਆਂ ਦਾ ਹਮਲਾ, 8 ਸਾਲ ਦੇ ਬੱਚੇ ਦੀ ਮੌਤ
ਸੁਲਤਾਨਪੁਰ ਦੇ ਗਿੱਲਾ ਗਾਖਲਾ ਪਿੰਡ ਦੀ ਘਟਨਾ
Stray dogs attack in Jalandhar, 8-year-old child dies
ਜਲੰਧਰ: ਸੁਲਤਾਨਪੁਰ ਦੇ ਗਿੱਲਾ ਗਾਖਲਾ ਪਿੰਡ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ। ਆਵਾਰਾ ਕੁੱਤਿਆਂ ਦੇ ਝੁੰਡ ਨੇ ਇੱਕ 8 ਸਾਲਾ ਬੱਚੇ 'ਤੇ ਹਮਲਾ ਕਰ ਦਿੱਤਾ। ਬੱਚੇ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਬੱਚੇ ਦੀ ਪਹਿਚਾਣ ਇਤਵਾਰੀ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਮੁਤਾਬਕ, ਬੱਚਾ ਆਪਣੀ ਮਾਂ ਨਾਲ ਪਿਤਾ ਨੂੰ ਖੇਤਾਂ ਵਿੱਚ ਖਾਣਾ ਦੇਣ ਗਿਆ ਸੀ। ਖਾਣਾ ਪਹੁੰਚਾਉਣ ਤੋਂ ਬਾਅਦ, ਜਦੋਂ ਉਹ ਦੂਜੇ ਖੇਤ ਵਿੱਚ ਸ਼ੌਚ ਲਈ ਗਿਆ, ਉਸ ਵੇਲੇ ਕੁੱਤਿਆਂ ਦੇ ਝੁੰਡ ਨੇ ਉਸ 'ਤੇ ਹਮਲਾ ਕਰ ਦਿੱਤਾ।
ਇਸ ਘਟਨਾ ਨੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ 'ਤੇ ਕਾਬੂ ਪਾਇਆ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।