ਪੇਂਡੂ ਜਲ ਘਰਾਂ 'ਚ 1.25 ਲੱਖ ਰੁੱਖ ਲਗਾਏ ਜਾਣਗੇ : ਤ੍ਰਿਪਤ ਰਜਿੰਦਰ ਸਿੰਘ ਬਾਜਵਾ
ਪੰਜਾਬ ਸਰਕਾਰ ਵਲੋਂ ਰਾਜ ਨੂੰ ਸਾਫ਼ ਸੂਥਰਾ ਅਤੇ ਸਿਹਤਮੰਦ ਸੂਬਾ ਬਣਾਉਣ ਲਈ ਉਲੀਕੀ ਗਈ ਵਿਸ਼ੇਸ਼ ਯੋਜਨਾ ਤਹਿਤ ਸੂਬੇ ਦੇ ਸਾਰੇ ਕਰੀਬ 8000 ਪੇਂਡੂ ਜਲ ਘਰਾਂ ਵਿਚ ਇਸ...
ਐਸ.ਏ.ਐਸ. ਨਗਰ, 9 ਅਗੱਸਤ (ਪਰਦੀਪ ਹੈਪੀ/ਸੁਖਦੀਪ ਸੋਈ) : ਪੰਜਾਬ ਸਰਕਾਰ ਵਲੋਂ ਰਾਜ ਨੂੰ ਸਾਫ਼ ਸੂਥਰਾ ਅਤੇ ਸਿਹਤਮੰਦ ਸੂਬਾ ਬਣਾਉਣ ਲਈ ਉਲੀਕੀ ਗਈ ਵਿਸ਼ੇਸ਼ ਯੋਜਨਾ ਤਹਿਤ ਸੂਬੇ ਦੇ ਸਾਰੇ ਕਰੀਬ 8000 ਪੇਂਡੂ ਜਲ ਘਰਾਂ ਵਿਚ ਇਸ ਸੀਜਨ ਦੌਰਾਨ 1.25 ਲੱਖ ਰੁੱਖ ਲਗਾਏ ਜਾਣਗੇ। ਇਸ ਗੱਲ ਦੀ ਜਾਣਕਾਰੀ ਦਿਹਾਤੀ ਵਿਕਾਸ ਤੇ ਪੰਚਾਇਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਨੇੜਲੇ ਪਿੰਡ ਬਲਿਆਲੀ ਦੇ ਪੇਂਡੂ ਜਲ ਘਰ ਤੋਂ ਸੂਬਾ ਪੱਧਰੀ ਰੁੱਖ ਲਗਾਉ ਮੁਹਿੰਮ ਦਾ ਇਕ ਰੁੱਖ ਲਗਾ ਕੇ ਆਗਾਜ਼ ਕਰਦਿਆਂ ਦਿਤੀ।
ਉਨ੍ਹਾਂ ਕਿਹਾ ਕਿ ਹਰੇਕ ਪੇਂਡੂ ਜਲ ਘਰ ਵਿਚ 15-15 ਰੁੱਖ ਲਗਾਏ ਜਾਣਗੇ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਜਲ ਘਰਾਂ ਉੱਤੇ ਤਾਇਨਾਤ ਕਰਮਚਾਰੀਆਂ ਦੀ ਹੋਵੇਗੀ। ਸ: ਬਾਜਵਾ ਨੇ ਇਸ ਮੌਕੇ ਦਸਿਆ ਕਿ ਪੰਜਾਬ ਨੂੰ 31 ਦਸੰਬਰ ਤਕ ਖੁਲ੍ਹੇ ਵਿਚ ਪਖਾਨਾ ਜਾਣ ਤੋਂ ਮੁਕਤ ਕਰ ਦਿਤਾ ਜਾਵੇਗੇ। ਇਸ ਮੌਕੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ, ਵਿਸੇਸ਼ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਅਸ਼ਵਨੀ ਕੁਮਾਰ ਸ਼ਰਮਾ, ਮੁੱਖ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਅਵਤਾਰ ਸਿੰਘ ਕਲਸੀ, ਡਾਇਰੈਕਟਰ ਸੈਨੀਟੇਸ਼ਨ ਵਿਭਾਗ ਮੁਹੰਮਦ ਇਸ਼ਫਾਕ ਆਦਿ ਹਾਜ਼ਰ ਸਨ।