ਬਜਟ ਸੈਸ਼ਨ ਦਾ ਪੰਜਵਾਂ ਦਿਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੌਲਾ-ਰੱਪਾ, ਵਾਕ-ਆਊਟ ਤੇ ਨਾਹਰੇਬਾਜ਼ੀ ਰਹੀ ਭਾਰੂ

WalkOut

WalkOut

WalkOut

WalkOut

WalkOut

WalkOut

WalkOut

ਪੰਜਾਬ ਵਿਧਾਨ ਸਭਾ ਦੇ ਚਲ ਰਹੇ ਬਜਟ ਇਜਲਾਸ ਦੀ ਕਾਰਵਾਈ ਅੱਜ ਪੰਜਵੇਂ ਦਿਨ ਵੀ ਰੌਲੇ-ਰੱਪੇ, ਨਾਹਰੇਬਾਜ਼ੀ, ਸੱਤਾਧਾਰੀ ਤੇ ਵਿਰੋਧੀ ਬੈਂਚਾ ਵਿਚਾਲੇ ਨੋਕ-ਝੋਕ ਤੇ ਤੋਹਮਤਬਾਜ਼ੀ ਦੀ ਭੇਂਟ ਚੜ੍ਹ ਗਈ। ਪ੍ਰਸ਼ਨਕਾਲ, ਸਿਫ਼ਰ ਕਾਲ, ਧਿਆਨ ਦੁਆਊ ਮਤਿਆਂ ਸਮੇਂ ਅਤੇ 20 ਮਾਰਚ ਨੂੰ ਰਾਜਪਾਲ ਵਲੋਂ ਦਿਤੇ ਭਾਸ਼ਨ 'ਤੇ ਧਨਵਾਦ ਦੇ ਮਤੇ ਸਬੰਧੀ ਜਾਰੀ ਬਹਿਸ ਮੌਕੇ ਵੀ ਟੋਕਾ ਟਾਕੀ ਅਤੇ ਗਰਮਾ ਗਰਮੀ ਇੰਨੀ ਵਧ ਗਈ ਕਿ ਬਹੁਤਾ ਸਮਾਂ ਕੁੱਝ ਸੁਣਾਈ ਨਹੀਂ ਦਿਤਾ। ਸਿਫ਼ਰ ਕਾਲ ਦੌਰਾਨ ਹੀ ਤਿੰਨ ਵਾਰ ਸਪੀਕਰ ਰਾਣਾ ਕੇਪੀ ਨੇ ਐਲਾਨ ਕੀਤਾ ਕਿ ਸਿਫ਼ਰ ਕਾਲ ਖ਼ਤਮ ਹੋ ਗਿਆ, ਅਗਲੀ ਕਾਰਵਾਈ ਯਾਨੀ ਧਿਆਨ ਦੁਆਊ ਮਤੇ ਸ਼ੁਰੂ ਕੀਤੇ ਜਾਣ ਪਰ ਸਾਰੇ ਪਾਸਿਉਂ ਸਥਿਤੀ ਕਾਬੂ ਨਾ ਹੁੰਦੀ ਵੇਖ ਸਪੀਕਰ ਫਿਰ ਮੈਂਬਰਾਂ ਨੂੰ ਅਪਣੇ ਮੁੱਦੇ ਉਠਾਉਣ ਲਈ ਇਜਾਜ਼ਤ ਦੇ ਦਿੰਦੇ ਸਨ। ਇਸੇ ਸਿਫ਼ਰ ਕਾਲ ਦੌਰਾਨ ਹੀ ਦਰਜਨ ਤੋਂ ਵੱਧ ਵਿਧਾਇਕਾਂ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਆਪੋ ਅਪਣੇ ਨੁਕਤੇ ਉਠਾਏ। ਲੁਧਿਆਣਾ ਵਿਚ ਬੀਤੇ ਕਲ ਪੁਲਿਸ ਵਲੋਂ ਧਰਨਾਕਾਰੀ ਤੇ ਹੜਤਾਲੀ ਟੀਚਰਾਂ, ਕੰਪਿਊਟਰ ਤੇ ਰਸਮਾ ਅਧਿਆਪਕਾਂ ਸਮੇਤ ਆਂਗਨਵਾੜੀ ਵਰਕਰਾਂ 'ਤੇ ਕੀਤੇ ਲਾਠੀਚਾਰਜ ਦਾ ਮਾਮਲਾ ਖਹਿਰਾ ਤੇ ਹੋਰਨਾਂ ਨੇ ਚੁਕਿਆ। ਸਨਿਚਰਵਾਰ ਨੂੰ ਪੇਸ਼ ਬਜਟ ਤਜਵੀਜ਼ਾਂ ਤੋਂ ਪਹਿਲਾਂ ਹੀ ਮੰਤਰੀ ਨਵਜੋਤ ਸਿੱਧੂ ਵਲੋਂ ਬੱਸ ਸਟੈਂਡਾਂ ਦੀ ਉਸਾਰੀ ਬਾਰੇ ਜਾਣਕਾਰੀ ਲੀਕ ਕਰਨ 'ਤੇ ਅਕਾਲੀ ਦਲ ਦੇ ਪਰਮਿੰਦਰ ਢੀਂਡਸਾ ਨੇ ਅਪਣੇ ਦਿਤੇ ਪਰਿਵਲੇਜ ਨੋਟਿਸ ਬਾਰੇ ਰੌਲਾ ਪਾਇਆ। ਭਾਜਪਾ ਦੇ ਸੋਮ ਪ੍ਰਕਾਸ਼ ਨੇ ਸਪੀਕਰ 'ਤੇ ਤੋਹਮਤ ਲਾਈ ਕਿ ਉਨ੍ਹਾਂ ਵੀਰਵਾਰ 
ਦੀ ਬੈਠਕ ਵਿਚ ਗ਼ੈਰ ਸਰਕਾਰੀ ਦਿਨ ਦੌਰਾਨ ਸਰਕਾਰੀ ਕੰਮ ਕਾਜ ਕਿਉਂ ਨਿਪਟਾਇਆ। ਵਿਰੋਧੀ ਧਿਰ ਵਲੋਂ ਪਵਨ ਟੀਨੂੰ, ਖਹਿਰਾ, ਕੰਵਰ ਸੰਧੂ, ਬਿਕਰਮ ਮਜੀਠੀਆ ਤੇ ਸੱਤਾਧਾਰੀ ਧਿਰ ਵਲੋਂ ਸੁਖਜਿੰਦਰ ਰੰਧਾਵਾ, ਕੁਲਜੀਤ ਨਾਗਰਾ, ਅਮਰਿੰਦਰ ਰਾਜਾ ਵੜਿੰਗ, ਚਰਨਜੀਤ ਚੰਨੀ, ਸਾਧੂ ਸਿੰਘ ਧਰਮਸੋਤ ਮਿਹਣੇ-ਕੁਮਿਹਣੇ ਅਤੇ ਉੱਚੀ-ਉੱਚੀ ਘੜਮਸ ਪਾਉਂਦੇ ਰਹੇ। ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਈ ਬੈਠਕ ਦੌਰਾਨ ਪ੍ਰਸ਼ਨ ਕਾਲ ਮੌਕੇ ਅਤੇ ਸਿਫ਼ਰ ਕਾਲ ਦੌਰਾਨ ਵੀ ਰੌਲਾ ਪੈਂਦਾ ਰਿਹਾ। ਇਸੇ ਸਮੇਂ ਸਪੀਕਰ ਨੇ ਤਿੰਨ ਧਿਆਨ ਦੁਆਊ ਮਤੇ ਵੀ ਨਿਬੇੜ ਦਿਤੇ, ਜਿਨ੍ਹਾਂ ਦੇ ਜਵਾਬ ਸਿਖਿਆ ਮੰਤਰੀ ਅਰੁਣਾ ਚੌਧਰੀ, ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਿਤੇ।