ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲਾ ਟਰੈਵਲ ਏਜੰਟ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਫ਼ੇਜ਼-11 ਦੇ ਪੁਲਿਸ ਥਾਣੇ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ਤੇ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤੇ ਇਕ ਵਿਅਕਤੀ ਨੂੰ ਅੱਜ..

Police arrest

ਐਸ.ਏ.ਐਸ. ਨਗਰ, 8 ਅਗੱਸਤ (ਗੁਰਮੁਖ ਵਾਲੀਆ, ਐਸ.ਐਸ. ਤਲਵੰਡੀ) : ਸਥਾਨਕ ਫ਼ੇਜ਼-11 ਦੇ ਪੁਲਿਸ ਥਾਣੇ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ਤੇ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤੇ ਇਕ ਵਿਅਕਤੀ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ²ਕੀਤਾ। ਮਾਨਯੋਗ ਅਦਾਲਤ ਨੇ ਇਸ ਵਿਅਕਤੀ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਹੈ।
ਏ.ਐਸ.ਆਈ ਸਤਨਾਮ ਸਿੰਘ ਨੇ ਦਸਿਆ ਕਿ ਹਰਪਾਲ ਸਿੰਘ ਵਸਨੀਕ ਜ਼ੀਰਕਪੁਰ ਨੇ ਸ਼ਿਕਾਇਤ ਦਿਤੀ ਸੀ ਕਿ ਗੁਰਪਾਲ ਸਿੰਘ ਵਾਸੀ ਪਿੰਡ ਕੋਟਲਾ ਮੱਲ੍ਹੀਆਂ (ਅੰਮ੍ਰਿਤਸਰ) ਨੇ 2012 ਵਿਚ ਉਸ ਨੂੰ ਕੈਨੇਡਾ ਭੇਜਣ ਦੇ ਨਾਮ ਉਪਰ 30 ਲੱਖ ਦੀ ਮੰਗੇ ਤੇ ਉਸ ਨੇ 3 ਕਿਸ਼ਤਾਂ ਵਿਚ ਗੁਰਪਾਲ ਸਿੰਘ ਨੂੰ 25 ਲੱਖ 50 ਹਜ਼ਾਰ ਰੁਪਏ ਦੇ ਦਿਤੇ। ਬਾਕੀ 4 ਲੱਖ 50 ਹਜ਼ਾਰ ਵਿਦੇਸ਼ ਜਾਣ ਸਮੇਂ ਦੇਣੇ ਸਨ। ਹਰਪਾਲ ਸਿੰਘ ਨੇ ਦੋਸ਼ ਲਗਾਇਆ ਕਿ ਗੁਰਪਾਲ ਸਿੰਘ ਨੇ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਉਸ ਵਲੋਂ ਦਬਾਅ ਪਾਉਣ 'ਤੇ ਗੁਰਪਾਲ ਸਿੰਘ ਨੇ 15 ਲੱਖ ਰੁਪਏ ਅਤੇ 10 ਲੱਖ 50 ਹਜ਼ਾਰ ਦੇ 3 ਚੈੱਕ ਦਿਤੇ ਜੋ ਬਾਊਂਸ ਹੋ ਗਏ। ਹਰਪਾਲ ਸਿੰਘ ਅਨੁਸਾਰ ਗੁਰਪਾਲ ਸਿੰਘ ਨੇ ਉਸ ਨੂੰ ਜ਼ੀਰਕਪੁਰ ਵਾਲੇ ਮਕਾਨ ਦੀ ਰਜਿਸਟਰੀ ਕਰਵਾਉਣ ਸਬੰਧੀ ਵੀ ਕਿਹਾ ਸੀ ਪਰ ਉਹ ਵੀ ਨਹੀਂ ਕਰਵਾਈ।
ਏ.ਐਸ.ਆਈ. ਸਤਨਾਮ ਸਿੰਘ ਨੇ ਦਸਿਆ ਕਿ ਫ਼ੇਜ਼-11 ਥਾਣੇ ਦੀ ਪੁਲਿਸ ਨੇ ਇਸ ਸਬੰਧੀ ਆਈ.ਪੀ.ਸੀ. ਦੀ ਧਾਰਾ 406 ਅਤੇ 420 ਅਧੀਨ ਮਾਮਲਾ ਦਰਜ ਕਰ ਕੇ ਅੰਮ੍ਰਿਤਸਰ ਤੋਂ ਗੁਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ। ਜਿਥੇ ਅਦਾਲਤ ਨੇ ਗੁਰਪਾਲ ਸਿੰਘ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿਤਾ।