Corona Virus : ਬਰਨਾਲਾ ‘ਚ ਪੁਲਿਸ ਮੁਲਾਜ਼ਮ ਦੇ ਨਾਲ-ਨਾਲ ਇਕ ਹੋਰ ਵਿਅਕਤੀ ਮਿਲਿਆ ਕਰੋਨਾ ਦਾ ਸ਼ੱਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਆਏ ਦਿਨ ਕਰੋਨਾ ਵਾਇਰਸ ਦੇ ਨਵੇਂ-ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ

punjab coronavirus

ਬਰਨਾਲਾ : ਪੰਜਾਬ ਵਿਚ ਆਏ ਦਿਨ ਕਰੋਨਾ ਵਾਇਰਸ ਦੇ ਨਵੇਂ-ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਉਥੇ ਹੀ ਅੱਜ ਬਰਾਨਾਲ ਦੇ ਵਿਚ ਕਰੋਨਾ ਵਾਇਰਸ ਦੇ ਦੋ ਹੋਰ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਉਨ੍ਹਾਂ ਵਿਚੋਂ ਇਕ ਸ਼ੱਕੀ ਵਿਅਕਤੀ ਪੁਲਿਸ ਮੁਲਾਜ਼ਮ ਹੈ ਅਤੇ ਦੂਜਾ ਵਿਅਕਤੀ ਪਿੰਡ ਠੀਕਰੀਵਾਲਾ ਦਾ ਨਿਵਾਸੀ ਹੈ। ਦੱਸ ਦੱਈਏ ਕਿ ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਅਤੇ ਜ਼ਿਲ੍ਹਾ ਹੈਲਥ ਅਫ਼ਸਰ ਜੋਤੀ ਕੋਸ਼ਲ ਨੇ ਦੱਸਿਆ ਕਿ ਅੱਜ ਇਕ ਪੁਲਿਸ ਕਰਮਚਾਰੀ ਜਿਸਦੀ ਉਮਰ 52 ਦੇ ਕਰੀਬ ਹੈ ਅਤੇ ਦੂਸਰਾ ਵਿਅਕਤੀ ਪਿੰਡ ਠੀਕਰੀਵਾਲਾ ਦਾ ਨਿਵਾਸੀ ਹੈ ਜਿਨ੍ਹਾਂ ਵਿਚ ਕਰੋਨਾ ਵਾਇਰਸ ਹੋਣ ਦੇ ਸ਼ੱਕ ਤੇ ਚਲਦਿਆਂ ਉਨ੍ਹਾਂ ਦੇ ਸੈਂਪਲ ਲਏ ਗਏ ਹਨ ਅਤੇ ਹੁਣ ਦੋਵਾਂ ਮਰੀਜ਼ਾਂ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਲੈਬੋਰੇਟਰੀ ਟੈਸਟ ਲਈ ਭੇਜੇ ਦਿੱਤੇ ਗਏ ਹਨ।

ਦੱਸ ਦੱਈਏ ਕਿ ਇਸ ਦੇ ਨਾਲ ਹੀ ਬਰਨਾਲਾ ਜ਼ਿਲ੍ਹੇ ਵਿਚ ਹੁਣ ਤੱਕ 11 ਸ਼ੱਕੀ ਮਰੀਜ਼ ਸਾਹਮਣੇ ਆ ਚੁੱਕੇ ਹਨ । ਜਿਨ੍ਹਾਂ ਵਿਚੋਂ 7 ਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ। ਦੱਸਣਯੋਗ ਹੈ ਕਿ ਅੱਜ ਸ਼ੁਕਰਵਾਰ ਨੂੰ ਪੰਜਾਬ ਵਿਚ 5 ਨਵੇਂ ਹੋਰ ਮਰੀਜ਼ ਪੋਜਟਿਵ ਆ ਚੁੱਕੇ ਹਨ। ਇਨ੍ਹਾਂ ਵਿਚੋਂ ਤਿੰਨ ਮਾਮਲੇ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਜਦ ਕਿ ਇਕ ਮਾਮਲਾ ਜਲੰਧਰ ਅਤੇ ਮੋਹਾਲੀ ਦਾ ਸਾਹਮਣੇ ਆਇਆ ਹੈ। ਇਸੇ ਨਾਲ ਪੰਜਾਬ ਵਿਚ ਕਰੋਨਾ ਦੇ ਪੌਜਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੁਣ 37 ਹੋ ਗਈ ਹੈ। ਇਸ ਤੋਂ ਇਲਾਵਾ ਇਸ ਵਾਇਰਸ ਦੇ ਕਾਰਨ ਪੰਜਾਬ ਵਿਚ ਇਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਪੂਰੇ ਦੇਸ਼ ਵਿਚ 700 ਤੋਂ ਜਿਆਦਾ ਕਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 16 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।