ਕੋਰੋਨਾ ਦੇ ਕਹਿਰ 'ਤੇ ਪੰਜਾਬ ਸਰਕਾਰ ਸਖ਼ਤ, ਪੜ੍ਹੋ ਹੁਣ ਤੱਕ ਦੇ ਅਹਿਮ ਫੈਸਲੇ
ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 2,26,059 ਹੈ ਜਦਕਿ ਮੌਤਾਂ ਦੀ ਗਿਣਤੀ 6,576 ਹੈ।
ਚੰਡੀਗੜ੍ਹ: ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਵਿਚ ਅੰਕੜੇ ਵੀ ਘੱਟ ਚਿੰਤਾਜਨਕ ਨਹੀਂ ਹਨ। ਪੰਜਾਬ ਵਿਚ ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਅਹਿਮ ਫੈਸਲੇ ਲਏ ਹਨ। ਕੋਵਿਡ ਦੇ ਮੁੜ ਪੈਰ ਪਸਾਰਨ 'ਤੇ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਲਕ ਤੋਂ ਸੂਬਾ ਭਰ ਵਿੱਚ ਵਿਆਪਕ ਪੱਧਰ ਉਤੇ ਬੰਦਿਸ਼ਾਂ ਲਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਰੀਆਂ ਵਿਦਿਅਕ ਸੰਸਥਾਵਾਂ 31 ਮਾਰਚ ਤੱਕ ਬੰਦ ਰੱਖਣ ਅਤੇ ਸਿਨੇਮਾ ਘਰਾਂ/ਮਾਲਜ਼ ਦੀ ਸਮਰੱਥਾ 'ਤੇ ਵੀ ਰੋਕ ਲਾਉਣ ਦੇ ਆਦੇਸ਼ ਜਾਰੀ ਕੀਤੇ ਹਨ।
ਸੂਬੇ ਤੋਂ ਦੇਸ਼ ਦੇ ਸਰਗਰਮ ਮਾਮਲਿਆਂ 'ਚ ਇਕ ਵੱਡਾ ਹਿੱਸਾ ਹੈ। ਹੁਣ ਪੰਜਾਬ 'ਚ 22,652 ਐਕਟਿਵ ਕੇਸ ਹਨ। ਰਾਜ ਵਿੱਚ ਸਰਗਰਮ ਮਾਮਲੇ ਵੀਰਵਾਰ ਨੂੰ 21,000 ਤੋਂ ਵੱਧ ਕੇ 22,652 ਹੋ ਗਏ। ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 2,26,059 ਹੈ ਜਦਕਿ ਮੌਤਾਂ ਦੀ ਗਿਣਤੀ 6,576 ਹੈ।
ਇਸ ਦੇ ਚਲਦੇ ਕੋਰੋਨਾ ਤੋਂ ਬਚਨ ਲਈ ਪੂਰੇ ਦੇਸ਼ ਦੇ ਨਾਲ-ਨਾਲ ਅੱਜ ਪੰਜਾਬ ਭਰ ਵਿਚ ਵੀ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਸਿਲਸਲਾ ਜਾਰੀ ਹੈ। ਹੁਣ ਤੱਕ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸਮੇਤ ਹੋਰ ਵੱਖ-ਵੱਖ ਥਾਵਾਂ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਖ਼ੁਦ ਟੀਕੇ ਲਗਵਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਲੋਕਾਂ ਨੂੰ ਘੱਟੋ-ਘੱਟ ਅਗਲੇ ਦੋ ਹਫ਼ਤਿਆਂ ਤੱਕ ਸਮਾਜਿਕ ਗਤੀਵਿਧੀ ਆਪਣੇ ਘਰਾਂ ਤੱਕ ਸੀਮਿਤ ਰੱਖਣ ਦੀ ਅਪੀਲ ਕੀਤੀ ਤਾਂ ਕਿ ਕੋਵਿਡ ਦੇ ਫੈਲਾਅ ਦੀ ਲੜੀ ਨੂੰ ਤੋੜਿਆ ਜਾ ਸਕੇ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਘਰਾਂ ਵਿੱਚ 10 ਤੋਂ ਵੱਧ ਮਹਿਮਾਨ ਨਹੀਂ ਆਉਣ ਦੇਣੇ ਚਾਹੀਦੇ।
ਕੋਵਿਡ ਮਹਾਂਮਾਰੀ ਕਾਰਣ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦਾ ਸਰਵ-ਪੱਖੀ ਵਿਕਾਸ ਜਾਰੀ ਰਹੇਗਾ ਤੇ ਅਸੀਂ ਆਪਣੇ ਸੂਬੇ ਲਈ ਹੋਰ ਸਫ਼ਲ ਮੀਲ ਪੱਥਰਾਂ ਨੂੰ ਯਕੀਨੀ ਬਣਾਵਾਂਗੇ।
ਕੋਰੋਨਾ ਦੇ ਮੱਦੇਨਜਰ ਕੀਤੇ ਨਵੇਂ ਨਿਯਮ ਲਾਗੂ
31 ਮਾਰਚ ਤੱਕ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ ਰਹਿਣਗੇ। ਮੈਡੀਕਲ ਕਾਲਜਾਂ ਨੂੰ ਛੋਟ ਰਹੇਗੀ। ਇਸ ਦੇ ਨਾਲ ਹੀ ਸਰਕਾਰ ਸਕੂਲ ਕਾਲਜ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਵਾਉਣ ਦੀ ਵੀ ਤਿਆਰੀ ਕਰ ਰਹੀ ਹੈ। ਸਿਨੇਮਾ ਹਾਲ 'ਚ ਦਰਸ਼ਕਾਂ ਦੀ ਬੈਠਣ ਸਮਰਥਾ 50 ਫ਼ੀਸਦੀ ਤੱਕ ਸੀਮਤ ਕੀਤੀ ਗਈ ਹੈ। ਮਾਲਾਂ ਵਿੱਚ 100 ਵਿਅਕਤੀ ਦੀ ਸਮਰਥਾ ਰੱਖੀ ਗਈ ਹੈ। ਸੂਬੇ ਦੇ 11 ਜ਼ਿਲ੍ਹਿਆਂ ਵਿੱਚ ਰਾਤ ਦਾ ਕਰਫ਼ਿਊ ਵਿੱਚ ਰਾਤ 9 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਕਰਫ਼ਿਊ ਹੋਵੇਗਾ।
ਕੋਰੋਨਾ ਦੇ ਮਾਮਲੇ ਲਗਾਤਾਰ ਵਧਣ ਕਰਕੇ ਪੰਜਾਬ ਸਰਕਾਰ ਵੱਲੋਂ ਰਾਤ 9 ਵਜੇ ਤੋਂ ਸਵੇਰ ਦੇ 5 ਵਜੇ ਤਕ ਜੋ ਨਾਈਟ ਕਰਫਿਊ ਦਾ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਸੀ, ਉਹ ਹੁਕਮ ਮੈਡੀਕਲ ਸਟੋਰਾਂ ਅਤੇ ਹਸਪਤਾਲਾਂ 'ਤੇ ਲਾਗੂ ਨਹੀਂ ਹੋਣਗੇ। ਅੰਤਿਮ ਸੰਸਕਾਰ ਕਰਨ ਦੌਰਾਨ 20 ਵਿਅਕਤੀ ਹੀ ਇਕੱਠੇ ਹੋਣਗੇ। ਵਿਆਹ ਸਮਾਗਮ ਵਿੱਚ ਵੀ 20 ਤੋਂ ਵਧੇਰੇ ਵਿਅਕਤੀ ਹਿੱਸਾ ਨਹੀਂ ਲੈ ਸਕਦੇ।
ਮੁੱਖ ਮੰਤਰੀ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਸਿਵਲ ਤੇ ਪੁਲੀਸ ਦੇ ਸਿਖਰਲੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਦਯੋਗਿਕ ਅਤੇ ਜ਼ਰੂਰੀ ਸੇਵਾਵਾਂ ਜਾਰੀ ਰੱਖਣ ਦੀ ਇਜਾਜ਼ਤ ਹੋਵੇਗੀ ਪਰ ਇਨ੍ਹਾਂ ਨੂੰ ਛੱਡ ਕੇ ਬਾਕੀ ਸਾਰੀਆਂ ਬੰਦਿਸ਼ਾਂ ਦੀ ਪਾਲਣਾ ਸਖ਼ਤੀ ਨਾਲ ਲਾਗੂ ਕੀਤੀਆਂ ਜਾਣ। ਕਰੋਨਾ ਕੇਸਾਂ ਦੇ ਮੱਦੇਨਜ਼ਰ ਸੂਬੇ ’ਚ ਅਜਾਇਬ ਘਰ 10 ਅਪ੍ਰੈਲ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਸਰਕਾਰੀ ਬੁਲਾਰੇ ਨੇ ਆਖਿਆ ਕਿ ਸਰਕਾਰ ਦੀਆਂ ਹਦਾਇਤਾਂ ’ਤੇ ਹਿੱਤ ਆਨੰਦਪੁਰ ਸਾਹਿਬ ਵਿਖੇ ਸਥਿਤ ਵਿਰਾਸਤ-ਏ-ਖਾਲਸਾ ਨੂੰ ਫੌਰੀ ਬੰਦ ਕਰਨ ਦੇ ਹੁਕਮ ਹਨ ਤੇ ਇਥੇ ਆਮ ਲੋਕਾਂ ਦੇ ਦਾਖ਼ਲੇ ’ਤੇ ਪਾਬੰਦੀ ਹੋਵੇਗੀ।
ਇਸ ਤਰ੍ਹਾਂ ਰਹੇ ਕੋਰੋਨਾ ਵੈਕਸੀਨ ਦੇ ਪੜਾਅ
ਪੰਜਾਬ ਵਿਚ ਟੀਕਾਕਰਨ ਦੇ ਪਹਿਲੇ ਪੜਾਅ ਵਿੱਚ ਲਗਭਗ ਤਿੰਨ ਕਰੋੜ ਹੈਲਥ ਵਰਕਰਾਂ ਨੂੰ ਵੈਕਸੀਨ ਦਿੱਤੀ ਜਾਵੇਗੀ। ਪੰਜਾਬ ਵਿਚ ਟੀਕਾਕਰਨ ਕੇਂਦਰਾਂ ਵਿੱਚ ਸਿਹਤ ਵਰਕਰਾਂ ਵਿੱਚ ਇਸ ਬਾਰੇ ਉਤਸ਼ਾਹ ਦੇਖਿਆ ਜਾ ਰਿਹਾ ਹੈ। ਪੰਜਾਬ ਵਿੱਚ ਵੀ 16 ਜਨਵਰੀ ਨੂੰ ਪਹਿਲੀ ਵਾਰ ਟੀਕਾਕਰਨ ਸ਼ੁਰੂ ਹੋਇਆ ਸੀ। ਢਾਈ-ਤਿੰਨ ਲੱਖ ਫਰੰਟ ਲਾਈਨ ਵਰਕਰਜ਼ ਦਾ ਟੀਕਾਕਰਨ ਹੋਇਆ। ਪੰਜਾਬ ਦੇ ਸਿਹਤ ਵਿਭਾਗ ਦੇ ਦਾਅਵਿਆਂ ਮੁਤਾਬਕ, ਇੱਕ ਦਿਨ ਵਿੱਚ ਚਾਰ ਲੱਖ ਲੋਕਾਂ ਨੂੰ ਵੈਕਸੀਨ ਲਾਉਣ ਦੀ ਸਮਰਥਾ ਹੈ।
ਆਮ ਲੋਕਾਂ ਲਈ ਇਹ ਟੀਕਾਕਰਨ ਲਾਜ਼ਮੀ ਕਰਨ ਦੀ ਕੋਈ ਜਾਣਕਾਰੀ ਨਹੀਂ ਹੈ। ਹਰ ਨਾਗਰਿਕ ਦੀ ਸਵੈ-ਇੱਛਾ ਨਾਲ ਹੀ ਲੱਗੇਗੀ। ਪੰਜਾਬ ਵਿੱਚ ਪਹਿਲੇ ਦਿਨ 110 ਥਾਵਾਂ 'ਤੇ 11,000 ਹੈਲਥ ਕੇਅਰ ਵਰਕਰਜ਼ ਦਾ ਟੀਕਾਕਰਨ ਹੋਏਗਾ। 28 ਦਿਨ ਦੇ ਫ਼ਰਕ ਨਾਲ ਹਰ ਲਾਭਪਾਤਰੀ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਜਾਣੀ ਹੈ। ਟੀਕਾਕਰਨ ਦੀ ਸ਼ੁਰੂਆਤ ਲਈ ਹਰ ਜ਼ਿਲ੍ਹੇ ਵਿੱਚ ਪੰਜ ਥਾਵਾਂ ਚੁਣੀਆਂ ਗਈਆਂ ਹਨ ਅਤੇ ਹਰ ਥਾਂ 'ਤੇ 100 ਹੈਲਥ ਕੇਅਰ ਵਰਕਰਜ਼ ਨੂੰ ਟੀਕਾ ਲਗਾਇਆ ਜਾਏਗਾ।
ਪੰਜਾਬ ਵਿੱਚ ਕੋਰੋਨਾ ਟੀਕਾਕਰਨ ਦਾ ਦੂਜਾ ਪੜਾਅ 'ਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਅਤੇ ਸਹਿ ਰੋਗਾਂ ਤੋਂ ਪੀੜਤ 45 ਤੋਂ 59 ਸਾਲ ਦੇ ਬੱਚਿਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਟੀਕਾਕਰਣ ਕੀਤਾ ਜਾਵੇਗਾ।
ਪੂਰੇ ਦੇਸ਼ ਦੇ ਨਾਲ ਨਾਲ ਅੱਜ ਪੰਜਾਬ ਭਰ ਵਿਚ ਵੀ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਦੇ ਤੀਜੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ, ਜਿਸ ਤਹਿਤ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸਮੇਤ ਹੋਰ ਵੱਖ ਵੱਖ ਥਾਵਾਂ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਖ਼ੁਦ ਟੀਕੇ ਲਗਵਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।
ਟੀਕਾਕਰਨ ਲਈ ਪੰਜ ਮੈਂਬਰੀ ਕਮੇਟੀ
ਪਹਿਲਾ ਅਧਿਕਾਰੀ ਇਹ ਯਕੀਨੀ ਬਣਾਏਗਾ ਕਿ ਯੋਗ ਲਾਭਪਾਤਰੀ ਹੀ ਅੰਦਰ ਦਾਖਲ ਹੋਵੇ।
ਦੂਜੇ ਅਧਿਕਾਰੀ ਦਾ ਕੰਮ ਹੋਏਗਾ ਕੋ-ਵਿਨ ਮੋਬਾਈਲ ਐਪਲੀਕੇਸ਼ਨ 'ਤੇ ਲਾਭਪਾਤਰੀ ਦੀ ਤਸਦੀਕ ਕਰਨਾ।
ਤੀਜਾ ਵੈਕਸੀਨੇਸ਼ਨ ਅਧਿਕਾਰੀ ਟੀਕਾ ਲਗਾਏਗਾ।
ਚੌਥਾ ਅਧਿਕਾਰੀ ਟੀਕਾਕਰਨ ਤੋਂ ਬਾਅਦ ਟੀਕਾ ਲਵਾਉਣ ਵਾਲੇ 'ਤੇ ਪੈ ਸਕਦੇ ਸੰਭਵ ਅਸਰਾਂ 'ਤੇ ਨਿਗਰਾਨੀ ਲਈ ਓਬਜ਼ਰਵੇਸ਼ਨ ਰੂਮ ਵਿੱਚ ਤਾਇਨਾਤ ਹੋਏਗਾ।
ਪੰਜਵਾਂ ਅਧਿਕਾਰੀ ਲਾਭਪਾਤਰੀਆਂ ਦੀ ਆਮਦ ਨੂੰ ਨਿਯੰਤਰਨ ਕਰਨ ਵਿੱਚ ਮਦਦ ਕਰੇਗਾ।