ਬੇਅਦਬੀ ਦੀ ਤਰ੍ਹਾਂ ਨਸ਼ਾ ਵੇਚਣ ਵਾਲਿਆਂ ਦਾ 'ਕੱਖ ਨਾ ਰਹੇ' ਦੀ ਅਰਦਾਸ ਕਰਨ ਬੀਬੀ ਬਾਦਲ : ਪ੍ਰੋ੍ਰ. ਧੰੂਦਾ

ਏਜੰਸੀ

ਖ਼ਬਰਾਂ, ਪੰਜਾਬ

ਬੇਅਦਬੀ ਦੀ ਤਰ੍ਹਾਂ ਨਸ਼ਾ ਵੇਚਣ ਵਾਲਿਆਂ ਦਾ 'ਕੱਖ ਨਾ ਰਹੇ' ਦੀ ਅਰਦਾਸ ਕਰਨ ਬੀਬੀ ਬਾਦਲ : ਪ੍ਰੋ੍ਰ. ਧੰੂਦਾ

image

ਕੋਟਕਪੂਰਾ, 26 ਮਾਰਚ (ਗੁਰਿੰਦਰ ਸਿੰਘ) : ਬੇਅਦਬੀਆਂ ਦੇ ਮਾਮਲੇ 'ਚ ਰਾਜਨੀਤੀ ਕਰਨ ਵਾਲਿਆਂ ਦਾ 'ਕੱਖ ਨਾ ਰਹੇ' ਵਾਲੀ ਤੁਕ ਦੇ ਦੁਨੀਆਂ ਭਰ ਵਿਚ ਬੈਠੇ ਪੰਜਾਬੀਆਂ ਖ਼ਾਸਕਰ ਸਿੱਖਾਂ ਵਲੋਂ ਵੱਖੋ ਵਖਰੇ ਅਰਥ ਕੱਢੇ ਜਾ ਰਹੇ ਹਨ |
ਪੰਜਾਬ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਬੇਅਦਬੀਆਂ ਕਰਨ ਅਤੇ ਇਸ ਉਪਰ ਰਾਜਨੀਤੀ ਕਰਨ ਵਾਲਿਆਂ ਦਾ 'ਕੱਖ ਨਾ ਰਹੇ' ਵਾਲੀ ਕੀਤੀ ਅਰਦਾਸ ਨੂੰ  10 ਮਾਰਚ ਦੇ ਪੰਜਾਬ ਵਿਧਾਨ ਸਭਾ ਚੋਣਾ ਦੇ ਨਤੀਜਿਆਂ ਨਾਲ ਜੋੜਦਿਆਂ ਉੱਘੇ ਸਿੱਖ ਪ੍ਰਚਾਰਕ, ਪੰਥਕ ਵਿਦਵਾਨ ਅਤੇ ਸਿੱਖ ਚਿੰਤਕ ਪ੍ਰੋ. ਸਰਬਜੀਤ ਸਿੰਘ ਧੁੰਦਾ ਨੇ ਆਖਿਆ ਕਿ ਬੀਬੀ ਬਾਦਲ ਦੀ ਉਕਤ ਅਰਦਾਸ ਤਾਂ ਪੂਰੀ ਹੋ ਗਈ ਹੈ ਤੇ ਜੇਕਰ ਸਾਡੀ ਭੈਣ ਜਿਨ੍ਹਾਂ ਨੇ 328 ਪਾਵਨ ਸਰੂਪਾਂ ਦਾ ਹੇਰ-ਫੇਰ ਕਰਿਆ ਅਤੇ ਪੰਜਾਬ ਵਿਚ ਨਸ਼ੇ ਦਾ ਛੇਵਾਂ ਦਰਿਆ ਚਲਾ ਕੇ ਅਨੇਕਾਂ ਘਰਾਂ 'ਚ ਸੱਥਰ ਵਿਛਾਏ, ਉਨ੍ਹਾਂ ਦਾ ਵੀ ਕੱਖ ਨਾ ਰਹੇ ਦੀ ਅਰਦਾਸ ਕਰ ਦੇਵੇ ਤਾਂ ਸ਼ਾਇਦ ਸਾਡੇ ਨਸ਼ੇ ਵਿਚ ਗ੍ਰਸਤ ਹੁੰਦੇ ਨੌਜਵਾਨ ਅਤੇ ਨਵੀਂ ਪੀੜ੍ਹੀ ਬਚ ਜਾਵੇ |
ਪ੍ਰੋਫ਼ੈਸਰ ਧੁੰਦਾ ਨੇ ਦਾਅਵਾ ਕੀਤਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਦੀ ਅਰਦਾਸ ਨਾਲ 328 ਲਾਪਤਾ ਹੋਏ ਪਾਵਨ ਸਰੂਪਾਂ ਵਾਲਾ ਵਿਵਾਦ ਵੀ ਖ਼ਤਮ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਨਸ਼ੇ ਦਾ ਛੇਵਾਂ ਦਰਿਆ ਵਗਾਉਣ, ਮਾਸੂਮ ਬੱਚਿਆਂ ਦੇ ਪਿਤਾ, ਸੁਹਾਗਣਾ ਦੇ ਪਤੀ, ਬਜ਼ੁਰਗ ਮਾਪਿਆਂ ਦੇ ਇਕਲੌਤੇ ਜਾਂ ਨੌਜਵਾਨ ਪੁੱਤਰਾਂ ਦੇ ਵਿਛੇ ਸੱਥਰਾਂ ਲਈ ਜ਼ਿੰਮੇਵਾਰ ਲੋਕਾਂ ਵਾਸਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ  ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲਿਆਂ ਨੂੰ  ਸਬਕ ਮਿਲ ਸਕੇ |