ਕਿਸੇ ਨੇ ਕਾਰਡ ਭੇਜ ਕੇ ਐਮ.ਐਲ.ਏ. ਬਣਨ ਲਈ ਨਹੀਂ ਕਿਹਾ ਸੀ, ਕੋਈ ਹੋਰ ਕੰਮ ਕਰ ਲੈਂਦੇ

ਏਜੰਸੀ

ਖ਼ਬਰਾਂ, ਪੰਜਾਬ

ਕਿਸੇ ਨੇ ਕਾਰਡ ਭੇਜ ਕੇ ਐਮ.ਐਲ.ਏ. ਬਣਨ ਲਈ ਨਹੀਂ ਕਿਹਾ ਸੀ, ਕੋਈ ਹੋਰ ਕੰਮ ਕਰ ਲੈਂਦੇ

image

ਚੰਡੀਗੜ੍ਹ, 27 ਮਾਰਚ (ਝਾਮਪੁਰ): ਪੰਜਾਬ ’ਚ ‘ਇਕ ਵਿਧਾਇਕ-ਇਕ ਪੈਨਸਨ’ ਲਾਗੂ ਕਰਨ ਤੋਂ ਬਾਅਦ ਕੁੱਝ ਸਾਬਕਾ ਵਿਧਾਇਕ ਇਸ ਦਾ ਵਿਰੋਧ ਕਰ ਰਹੇ ਹਨ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਖਰੀ-ਖੋਟੀ ਸੁਣਾਈ। ਮਾਨਸਾ ਪਹੁੰਚੇ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕੋਈ ਕਾਰਡ ਨਹੀਂ ਭੇਜਿਆ ਸੀ ਕਿ ਆਉੁ ਵਿਧਾਇਕ ਬਣ ਜਾਉ। ਤੁਸੀਂ ਨਾ ਬਣਦੇ ਕੋਈ ਹੋਰ ਕੰਮ ਕਰ ਲੈਂਦੇ। ਭਗਵੰਤ ਮਾਨ ਨੇ ਕਿਹਾ ਕਿ ‘ਇਕ ਵਿਧਾਇਕ-ਇਕ ਪੈਨਸਨ’ ਦੇ ਫ਼ੈਸਲੇ ਕਾਰਨ ਪੂਰੇ ਦੇਸ਼ ਵਿਚ ਬਹਿਸ ਚਲ ਰਹੀ ਹੈ। ਪੰਜਾਬ ਵਿਚ 8 ਤੋਂ 9 ਪੈਨਸ਼ਨਾਂ ਲਈਆਂ ਜਾ ਰਹੀਆਂ ਹਨ। ਪ੍ਰਵਾਰ ਨੂੰ ਵੀ ਪੈਨਸ਼ਨ ਮਿਲ ਰਹੀ ਹੈ। ਮੁਫ਼ਤ ਇਲਾਜ, ਰੇਲ ਸੇਵਾ ਵੀ ਮੁਫ਼ਤ ਅਤੇ ਹਵਾਈ ਸਫ਼ਰ ਉਪਲੱਬਧ ਹੈ। ਇਸ ਲਈ ਸਰਕਾਰੀ ਖ਼ਜ਼ਾਨੇ ਨੂੰ ਜੋ ਜ਼ੰਜੀਰਾਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਹੁਣ ਜਨਤਾ ਲਈ ਖੋਲ੍ਹਣਾ ਹੋਵੇਗਾ।