ਲੁਧਿਆਣਾ 'ਚ ਚੋਰਾਂ ਨੇ NRI ਔਰਤ ਤੋਂ ਖੋਹੀ 30 ਹਜ਼ਾਰ ਦੀ ਨਕਦੀ ਤੇ ਫੋਨ, ਭੈਣ ਨਾਲ ਜਾ ਰਹੀ ਸੀ ਬਜ਼ਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਕੂਟੀ ਤੋਂ ਡਿੱਗਣ ਨਾਲ ਦੋਵਾਂ ਭੈਣਾਂ ਨੂੰ ਲੱਗੀਆਂ ਸੱਟਾਂ

photo

 

ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਕਸਬੇ ਵਿੱਚ ਬੁਲੇਟ ਸਵਾਰ ਦੋ ਬਦਮਾਸ਼ਾਂ ਵੱਲੋਂ ਇੰਗਲੈਂਡ ਤੋਂ ਆਈ ਇੱਕ ਔਰਤ ਅਤੇ ਉਸਦੀ ਭੈਣ ਦੀ ਕੁੱਟਮਾਰ ਕਰਕੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਣਪਛਾਤੇ ਬਦਮਾਸ਼ਾਂ ਨੇ ਇੱਕ ਔਰਤ ਦੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖ਼ਮੀ ਔਰਤ ਦੀ ਪਛਾਣ ਰਾਜਵੀਰ ਕੌਰ ਵਾਸੀ ਪਿੰਡ ਹੰਸ ਕਲਾਂ ਅਤੇ ਉਸ ਦੀ ਐਨਆਰਆਈ ਭੈਣ ਮਨਪ੍ਰੀਤ ਕੌਰ ਵਾਸੀ ਇੰਗਲੈਂਡ ਵਜੋਂ ਹੋਈ ਹੈ।

 ਇਹ ਵੀ ਪੜ੍ਹੋ: ਮੋਟਰਸਾਈਕਲ 'ਤੇ ਜਾ ਰਹੇ ਪਿਓ-ਪੁੱਤ ਨੂੰ ਕਾਰ ਨੇ ਮਾਰੀ ਟੱਕਰ, ਪੁੱਤ ਨੇ ਮੌਕੇ 'ਤੇ ਤੋੜਿਆ ਦਮ 

ਰਾਜਵੀਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਭੈਣ ਮਨਪ੍ਰੀਤ ਕੌਰ ਨਾਲ ਪਿੰਡ ਆਲੀਵਾਲ ਤੋਂ ਸਕੂਟੀ ਐਕਟਿਵਾ ’ਤੇ ਪਿੰਡ ਹੰਸ ਕਲਾਂ ਨੂੰ ਜਾ ਰਹੀ ਸੀ। ਉਸ ਦੀ ਭੈਣ ਮਨਪ੍ਰੀਤ ਕੌਰ ਐਕਟਿਵਾ ਚਲਾ ਰਹੀ ਸੀ ਅਤੇ ਸਵੱਦੀ ਕਲਾਂ, ਗੁੜੇ, ਚੌਕੀਮਾਨ, ਕੁਲਾਰ ਤੋਂ ਹੁੰਦੇ ਹੋਏ ਪਿੰਡ ਹਾਂਸ ਕਲਾਂ ਨੂੰ ਪਹੁੰਚਣ ਵਾਲੀਆਂ ਸਨ ਕਿ ਰਸਤੇ ਵਿੱਚ ਦੋ ਨੌਜਵਾਨ ਬੁਲਟ ’ਤੇ ਸਵਾਰ ਹੋ ਕੇ ਪੁਲ ਨਹਿਰ ਕੁਲਾਰ ਤੋਂ ਲੰਘਣ ਲੱਗੇ।

 ਇਹ ਵੀ ਪੜ੍ਹੋUK ਵਸਦੇ ਪੰਜਾਬੀਆਂ ਲਈ ਖ਼ੁਸ਼ਖਬਰੀ, ਹੁਣ ਅੰਮ੍ਰਿਤਸਰ ਤੋਂ ਲੰਡਨ ਜਾਵੇਗੀ ਸਿੱਧੀ ਫਲਾਈਟ  

ਬੁਲਟ ਚਲਾ ਰਹੇ ਨੌਜਵਾਨ ਦੇ ਪੱਗ ਬੰਨ੍ਹੀ ਹੋਈ ਸੀ ਜਦਕਿ ਉਸ ਦੇ ਪਿੱਛੇ ਬੈਠਾ ਨੌਜਵਾਨ ਮੋਨਾ ਸੀ। ਬਾਈਕ ਦੇ ਪਿੱਛੇ ਬੈਠੇ ਨੌਜਵਾਨ ਨੇ ਉਸ ਦੀ ਭੈਣ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ। ਉਹ ਘਬਰਾ ਗਈ ਤੇ ਸਕੂਟੀ ਰੁਕ ਗਈ। ਜਦੋਂ ਉਸ ਨੇ ਦੁਬਾਰਾ ਸਕੂਟੀ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਜ਼ਮੀਨ 'ਤੇ ਡਿੱਗ ਪਈ।

ਇਸ ਦੌਰਾਨ ਉਕਤ ਬਦਮਾਸ਼ਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦਾ ਪਰਸ ਖੋਹ ਲਿਆ। ਰਾਜਵੀਰ ਕੌਰ ਅਨੁਸਾਰ ਉਸ ਦੇ ਪਰਸ ਵਿੱਚ ਇੱਕ ਆਈ-ਫੋਨ, ਇੱਕ ਸੈਮਸੰਗ ਮੋਬਾਈਲ, 25 ਤੋਂ 30 ਹਜ਼ਾਰ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ, ਜਿਸ ਨੂੰ ਮੁਲਜ਼ਮ ਲੈ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਜਗਰਾਓਂ ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।