ਜਲੰਧਰ ਦੇ ਸਿਵਲ ਹਸਪਤਾਲ 'ਚੋਂ ਲੁਟੇਰਾ ਹੋਇਆ ਫਰਾਰ, ਮੈਡੀਕਲ ਕਰਵਾਉਣ ਲਈ ਲੈ ਕੇ ਆਈ ਸੀ ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਕਸਰੇ ਰੂਮ 'ਚੋਂ ਚਕਮਾ ਦੇ ਕੇ ਫਰਾਰ ਹੋਇਆ ਦੋਸ਼ੀ

photo

 

ਜਲੰਧਰ: ਜਲੰਧਰ ਦੇ ਸਿਵਲ ਹਸਪਤਾਲ ਤੋਂ ਬੰਦੀ ਬਣਾ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਲਈ ਸੀ। ਹਸਪਤਾਲ ਦੇ ਐਕਸਰੇ ਰੂਮ ਵਿੱਚੋਂ ਲੁੱਟ ਦਾ ਇੱਕ ਮੁਲਜ਼ਮ ਫਰਾਰ ਹੋ ਗਿਆ।

ਇਹ ਵੀ ਪੜ੍ਹੋ: ਮੋਗਾ 'ਚ ਲੁਟੇਰਿਆਂ ਨੇ ਕਿਸਾਨ ਤੋਂ ਲੁੱਟੇ 2.30 ਲੱਖ ਰੁਪਏ, ਟਰੈਕਟਰ ਵੇਚ ਕੇ ਵਾਪਸ ਆ ਰਿਹਾ ਸੀ ਕਿਸਾਨ

ਮਾਮਲਾ ਥਾਣਾ ਡਵੀਜ਼ਨ ਨੰਬਰ 6 ਨਾਲ ਸਬੰਧਤ ਹੈ। ਫਰਾਰ ਮੁਲਜ਼ਮ ਦੀ ਪਛਾਣ ਸੋਨੂੰ ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਨੂੰ ਨੂੰ ਲੁੱਟ ਦੇ ਇਕ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਚਾਰ ਹੋਰ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਸਾਰਿਆਂ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਗਈ। ਦੂਜੇ ਪਾਸੇ ਲੁੱਟ ਦਾ ਦੋਸ਼ੀ ਸੋਨੂੰ ਪੁਲਿਸ ਨੂੰ ਚਕਮਾ ਦੇ ਕੇ ਹਸਪਤਾਲ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ: ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਦਾ ਸੋਨਾ ਕੀਤਾ ਜ਼ਬਤ  

ਸੋਨੂੰ ਜਿਸਨੂੰ ਪੁਲਿਸ ਨੇ ਸਨੈਚਿੰਗ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ, ਇੱਕ ਪੇਸ਼ੇਵਰ ਅਪਰਾਧੀ ਹੈ। ਸੋਨੂੰ ਖਿਲਾਫ ਚੋਰੀ, ਨਸ਼ਾ ਤਸਕਰੀ ਤੋਂ ਲੈ ਕੇ ਸਨੈਚਿੰਗ ਦੇ ਕਈ ਮਾਮਲੇ ਦਰਜ ਹਨ। ਸਿਵਲ ਹਸਪਤਾਲ ਦਾ ਐਕਸਰੇ ਵਿਭਾਗ ਉਸ ਸਮੇਂ ਖਚਾਖਚ ਭਰਿਆ ਹੋਇਆ ਸੀ ਜਦੋਂ ਸੋਨੂੰ ਫਰਾਰ ਹੋ ਗਿਆ। ਸੋਨੂੰ ਭੀੜ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਪੁਲਿਸ ਨੇ ਸੋਨੂੰ ਨੂੰ ਫੜਨ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ।