Punjab News: ਪਾਦਰੀ ਬਜਿੰਦਰ ਵਲੋਂ ਕੁੱਟਮਾਰ ਮਾਮਲੇ ’ਚ ਪੀੜਤਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਲਗਾਏ ਵੱਡੇ ਇਲਜ਼ਾਮ

ਏਜੰਸੀ

ਖ਼ਬਰਾਂ, ਪੰਜਾਬ

ਪੀੜਤਾ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਵਿਰੁਧ FIR ਦਰਜ ਕਰਵਾਉਣ ਕਾਰਨ ਧਮਕਾਇਆ ਜਾ ਰਿਹਾ ਹੈ। 

Victim makes serious allegations during press conference in assault case by Pastor Bajinder

 

Punjab News: ਪਾਦਰੀ ਬਜਿੰਦਰ ਵਲੋਂ ਕੁੱਟਮਾਰ ਮਾਮਲੇ ’ਚ ਪੀੜਤਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਵੱਡੇ ਇਲਜ਼ਾਮ ਲਗਾਏ ਹਨ। ਉਸ ਨੇ ਕਿਹਾ ਕਿ ਪਾਦਰੀ ਨੇ ਲੋਕਾਂ ਤੋਂ ਕਰੋੜਾਂ ਰੁਪਏ ਠੱਗੇ ਹਨ। ਉਹ ਬਾਈਬਲ ਨੂੰ ਬਦਨਾਮ ਕਰ ਰਿਹਾ ਹੈ।

ਪੀੜਤਾਂ ਨੇ ਮੰਗ ਕੀਤੀ ਕਿ ਪਾਦਰੀ ਦੀ ਛੇਤੀ ਤੋਂ ਛੇਤੀ ਗ੍ਰਿਫ਼ਤਾਰੀ ਦੀ ਕੀਤੀ ਜਾਵੇ ਕਿਉਂਕਿ ਉਸ ਤੋਂ ਸਾਡੀ ਜਾਨ ਨੂੰ ਖ਼ਤਰਾ ਹੈ। ਉਸ ਨੇ ਦੱਸਿਆ ਕਿ ਸਾਨੂੰ ਪਤਾ ਲੱਗਿਆ ਹੈ ਕਿ ਪਾਦਰੀ ਨੇ ਸਾਡੇ ਖਿਲਾਫ਼ 2-2 ਲੱਖ ਰੁਪਏ ਦੀ ਸੁਪਾਰੀ ਦਿੱਤੀ ਹੈ। ਅਤੇ ਕੁੱਝ ਅਣਪਛਾਤੇ ਲੋਕ ਸਾਡੇ ਰੇਕੀ ਵਿਚ ਲੱਗੇ ਹੋਏ ਹਨ। ਇੰਨਾ ਹੀ ਨਹੀਂ ਪਾਦਰੀ ਦੇ ਲੋਕਾਂ ਵਲੋਂ ਸਾਨੂੰ ਧਮਕੀਆਂ ਮਿਲ ਰਹੀਆਂ ਹਨ।

ਪੀੜਤਾ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਵਿਰੁਧ FIR ਦਰਜ ਕਰਵਾਉਣ ਕਾਰਨ ਧਮਕਾਇਆ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਉਸ ਦੀ ਅਦਾਲਤ ਵਿਚ ਵੀਆਈਪੀ ਵਾਂਗ ਐਂਟਰੀ ਹੁੰਦੀ ਹੈ। ਉਸ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਕੀਤੀ ਜਾ ਰਹੀ। ਉਹ ਕਿੰਨਾ ਕੁ ਵੱਡਾ ਡੌਨ ਹੈ। 
ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕੋਈ ਬਜਿੰਦਰ ਵਿਰੁਧ ਬੋਲਦਾ ਤਾਂ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਜਾਂਦਾ ਹੈ।