ਕੇਂਦਰੀ ਮੰਤਰੀ ਨੇ ਇਕ ਦਲਿਤ ਦੇ ਘਰ ਬਿਤਾਈ ਰਾਤ
ਮੈਂ ਦਲਿਤ ਭਾਈਚਾਰੇ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਤੇ ਇੱਥੇ ਆਇਆ ਹਾਂ |"
ਅੰਮ੍ਰਿਤਸਰ : 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਲਿਤ ਸਮਾਜ ਨੂੰ ਲੁਭਾਉਣ ਦੀ ਕੋਸ਼ਿਸ਼ ਵਿਚ ਕੇਂਦਰੀ ਗ੍ਰਹਿ ਰਾਜ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਨੇੜਲੇ ਪਿੰਡ ਮੁਥਲ ਇਕ ਦਲਿਤ ਦੇ ਘਰ ਖਾਣਾ ਖਾਧਾ ਅਤੇ ਰਾਤ ਬਿਤਾਈ |
ਭਾਜਪਾ ਦੇ ਸੀਨੀਅਰ ਨੇਤਾ ਰਾਜਿੰਦਰ ਮੋਹਨ ਸਿੰਘ ਛੀਨਾ, ਜ਼ਿਲ੍ਹਾ ਪਾਰਟੀ ਪ੍ਰਧਾਨ ਰਾਜੇਸ਼ ਹਨੀ ਅਤੇ ਹੋਰ ਸਥਾਨਕ ਨੇਤਾਵਾਂ ਦੇ ਨਾਲ ਮੰਤਰੀ ਬਲਵਿੰਦਰ ਸਿੰਘ ਦੇ ਘਰ ਪਹੁੰਚੇ,ਜੋ ਦਲਿਤ ਸਮਾਜ ਦੇ ਹਨ | ਇਸ ਤੋਂ ਪਹਿਲਾਂ, ਉਸਨੇ ਪਿੰਡ ਦੇ ਗੁਰਦੁਆਰੇ ਵਿਖੇ ਮੱਥਾ ਵੀ ਟੇਕਿਆ |
ਬਲਵਿੰਦਰ ਭਾਜਪਾ ਦੀ ਐਸਸੀ ਮੋਰਚਾ ਦੀ ਸਥਾਨਕ ਇਕਾਈ ਦੇ ਨੇਤਾ ਹਨ | ਅਪਣੇ ਘਰ ਵਿਚ ਖਾਣਾ ਖਾਣ ਤੋਂ ਬਾਅਦ, ਉਹ ਪਿੰਡ ਦੇ ਇੱਕ ਦਲਿਤ ਸਮੂਹ ਦੇ ਇਕ ਹੋਰ ਮੈਂਬਰ ਨਿਰੰਜਣਜੀਤ ਸਿੰਘ ਦੇ ਘਰ ਚਲੇ ਗਏ ਜਿੱਥੇ ਉਨ੍ਹਾਂ ਨੇ ਅਪਣੀ ਰਾਤ ਬਿਤਾਈ |
ਮੀਡੀਆ ਨਾਲ ਗੱਲ ਕਰਦਿਆਂ ਪੁਰੀ ਨੇ ਕਿਹਾ, " ਮੈਂ ਦਲਿਤ ਭਾਈਚਾਰੇ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਤੇ ਇੱਥੇ ਆਇਆ ਹਾਂ |"
ਉਨ੍ਹਾਂ ਨੇ ਕਿਹਾ ਕਿ ਉਹ ਪਿੰਡ ਵਿਚ ਅਪਣੀ ਸ਼ਾਮ ਬਿਤਾ ਅਨੁਸੂਚਿਤ ਜਾਤੀ (ਐਸ.ਸੀ.) ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਪ੍ਰਧਾਨ ਮੰਤਰੀ ਨੂੰ ਰੀਪੋਰਟ ਸੌਂਪਣਗੇ |
ਇਕ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਨੂੰ ਇਸ ਕਾਨੂੰਨ ਤੋਂ ਸਿਆਸੀ ਫਾਇਦਾ ਲੈਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਅਸਲ ਵਿਚ ਅਣਗੌਲੇ ਗਏ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੇ ਹਨ |
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਰਿਪੋਰਟ ਸੌਂਪਣ ਤੋਂ ਬਾਅਦ ਉਹ ਇਕ ਵਾਰ ਫਿਰ ਪਿੰਡ ਆ ਜਾਣਗੇ |