ਬੇਰੋਜ਼ਗਾਰੀ ਦੇ ਚੱਲਦੇ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਗੁਰਦਾਸਪੁਰ: ਸਵੇਰੇ ਤੜਕੇ 4 ਵਜੇ ਰੇਲਵੇ ਸਟੇਸ਼ਨ ਬਟਾਲਾ 'ਤੇ ਪੁਲਿਸ ਨੂੰ ਗਸ਼ਤ ਦੌਰਾਨ ਇੱਕ ਨੌਜਵਾਨ ਦੀ ਲਾਸ਼ ਫਾਹਾ ਲਗਾਏ ਹੋਏ...
ਗੁਰਦਾਸਪੁਰ: ਸਵੇਰੇ ਤੜਕੇ 4 ਵਜੇ ਰੇਲਵੇ ਸਟੇਸ਼ਨ ਬਟਾਲਾ 'ਤੇ ਪੁਲਿਸ ਨੂੰ ਗਸ਼ਤ ਦੌਰਾਨ ਇੱਕ ਨੌਜਵਾਨ ਦੀ ਲਾਸ਼ ਫਾਹਾ ਲਗਾਏ ਹੋਏ ਮਿਲੀ। ਉੱਥੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਦੀ ਪਹਿਚਾਣ ਚੂਏਵਾਲ ਵਾਸੀ ਚਰਨਜੀਤ ਸਿੰਘ ਵਜੋਂ ਹੋਈ ਹੈ।
ਪੁਲਿਸ ਨੇ ਦਸਿਆ ਕਿ ਮ੍ਰਿਤਕ ਚਰਨਜੀਤ ਬੇਰੋਜ਼ਗਾਰ ਸੀ ਤੇ ਯੂਰਪ ਜਾਣਾ ਚਾਹੁੰਦਾ ਸੀ ਤੇ ਉਸ ਲਈ ਉਸਨੂੰ 10 ਲੱਖ ਰੁਪਏ ਚਾਹੀਦੇ ਸਨ ਜਿਨ੍ਹਾਂ ਦਾ ਇੰਤਜ਼ਾਮ ਨਾ ਹੋਣ ਕਰਕੇ ਉਹ ਡਿਪਰੈਸ਼ਨ 'ਚ ਰਹਿੰਦਾ ਸੀ ਤੇ ਉਸਨੇ ਆਤਮਹੱਤਿਆ ਕਰ ਲਈ।
ਜਾਣਕਾਰੀ ਮੁਤਾਬਿਕ ਮ੍ਰਿਤਕ ਚਰਨਜੀਤ ਨੂੰ ਪਹਿਲਾਂ ਉਸਦੇ ਪਿਤਾ ਨੇ ਅਰਬ ਦੇਸ਼ ਵਿਚ ਰੋਜ਼ੀ-ਰੋਟੀ ਕਮਾਉਣ ਲਈ ਭੇਜਿਆ ਸੀ ਤੇ ਕੁੱਝ ਮਹੀਨਿਆਂ ਬਾਅਦ ਹੀ ਉਹ ਵਾਪਿਸ ਆ ਗਿਆ ਤੇ ਉਹ ਅੱਜ ਕੱਲ ਅਪਣੇ ਪਰਵਾਰ ਨੂੰ ਯੂਰਪ ਭੇਜਣ ਦੀ ਗੱਲ ਕਰਦਾ ਸੀ ਤੇ ਯੂਰਪ ਜਾਣ ਲਈ ਪੈਸਿਆਂ ਦਾ ਇੰਤਜ਼ਾਮ ਨਾ ਹੋਣ 'ਤੇ ਉਸਨੇ ਅਪਣੀ ਜ਼ਿੰਦਗੀ ਖ਼ਤਮ ਕਰ ਲਈ।