ਸਿਲੰਡਰ ਨੂੰ ਅੱਗ ਲੱਗਣ ਕਾਰਨ ਘਰ ਦਾ ਸਮਾਨ ਸੜ ਕੇ ਸੁਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਨਿਚਰਵਾਰ ਦੇਰ ਰਾਤ ਪਿੰਡ ਕਿਸ਼ਨਪੁਰਾ ਵਿਚ ਇਕ ਘਰ ਵਿਚ ਸਿਲੰਡਰ ਨੂੰ ਅੱਗ ਲੱਗਣ ਨਾਲ ਹਜ਼ਾਰਾਂ ਰੁਪਏ ਦਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ ਜਦੋਂ ਸਿਲੰਡਰ ਵਿਚ ਗੈਸ

File Photo

ਜਲੰਧਰ, 26 ਅਪ੍ਰੈਲ (ਪਪ) : ਸ਼ਨਿਚਰਵਾਰ ਦੇਰ ਰਾਤ ਪਿੰਡ ਕਿਸ਼ਨਪੁਰਾ ਵਿਚ ਇਕ ਘਰ ਵਿਚ ਸਿਲੰਡਰ ਨੂੰ ਅੱਗ ਲੱਗਣ ਨਾਲ ਹਜ਼ਾਰਾਂ ਰੁਪਏ ਦਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ ਜਦੋਂ ਸਿਲੰਡਰ ਵਿਚ ਗੈਸ ਖ਼ਤਮ ਹੋਣ ਉਤੇ ਉਸ ਨੂੰ ਬਦਲਿਆ ਗਿਆ ਤਾਂ ਉਸ ਨੂੰ ਅੱਗ ਲੱਗ ਗਈ। ਘਰ ਦੇ ਮਾਲਕ ਰਤਨੇਸ਼ ਠਾਕੁਰ ਵਾਸੀ ਕਿਸ਼ਨਪੁਰਾ ਨੇ ਦਸਿਆ ਕਿ ਕਲ ਰਾਤ ਉਸ ਦੀ ਪਤਨੀ ਖਾਣਾ ਬਣਾ ਰਹੀ ਸੀ  ਕਿ ਸਿਲੰਡਰ ਖ਼ਤਮ ਹੋ ਗਿਆ। ਉਨ੍ਹਾਂ ਗੈਸ ਸਿਲੰਡਰ ਬਦਲਿਆ ਤੇ ਚੁੱਲ੍ਹਾ ਬਾਲਣ ਲਈ ਲਾਈਟਰ ਚਲਾਉਣਾ ਚਾਹਿਆ, ਸਿਲੰਡਰ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ।  ਘਰ ਵਿਚ ਅਫ਼ਰਾ-ਤਫ਼ਰੀ ਫੈਲ ਗਈ ਅਤੇ ਸਾਰੇ ਘਰੋਂ ਬਾਹਰ ਨੂੰ ਭੱਜੇ। ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਅਤੇ ਦਮਕਲ ਵਿਭਾਗ ਦੀ ਟੀਮ ਨੂੰ ਦਿਤੀ ਜਿਸ ਨੇ ਮੌਕੇ ਉਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ। ਪਰ ਉਦੋਂ ਤਕ ਕਾਫ਼ੀ ਸਮਾਨ ਸੜ ਚੁੱਕਾ ਸੀ। ਮੌਕੇ ਉਤੇ ਪਹੁੰਚੇ ਪੀਸੀਆਰ ਦੇ ਏਐੱਸਆਈ ਸੁੱਚਾ ਸਿੰਘ ਨੇ ਦਸਿਆ ਕਿ ਅੱਗ ਉਤੇ ਜਲਦ ਹੀ ਕਾਬੂ ਪਾ ਲਿਆ ਗਿਆ ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ।