ਸਰਹੱਦ ਨੇੜੇ ਪਾਕਿਸਤਾਨੀ ਘੁਸਪੈਠੀਆ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀ.ਐਸ.ਐਫ਼ ਨੇ ਭਾਰਤੀ ਸਰਹੱਦ 'ਚ ਪ੍ਰਵੇਸ਼ ਕਰ ਰਹੇ ਇਕ ਪਾਕਿ ਘੁਸਪੈਠੀਏ ਨੂੰ ਸਰਹੱਦ 'ਤੇ ਮਾਰ ਦਿਤਾ। ਭਾਰਤ-ਪਾਕਿ ਸਰਹੱਦ ਅਟਾਰੀ 'ਤੇ 88 ਬਟਾਲੀਅਨ ਬੀਓਪੀ

File Photo

ਅੰਮ੍ਰਿਤਸਰ, 26 ਅਪ੍ਰੈਲ (ਪ.ਪ.): ਬੀ.ਐਸ.ਐਫ਼ ਨੇ ਭਾਰਤੀ ਸਰਹੱਦ 'ਚ ਪ੍ਰਵੇਸ਼ ਕਰ ਰਹੇ ਇਕ ਪਾਕਿ ਘੁਸਪੈਠੀਏ ਨੂੰ ਸਰਹੱਦ 'ਤੇ ਮਾਰ ਦਿਤਾ। ਭਾਰਤ-ਪਾਕਿ ਸਰਹੱਦ ਅਟਾਰੀ 'ਤੇ 88 ਬਟਾਲੀਅਨ ਬੀਓਪੀ ਮੋਰਾ ਇਲਾਕੇ 'ਚ ਬੀਐਸਐਫ਼ ਦੇ ਜਵਾਨ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਵਾਨਾਂ ਨੇ ਸਰਹੱਦ 'ਤੇ ਹਲਚਲ ਦੇਖੀ। ਉਨ੍ਹਾਂ ਘੁਸਪੈਠੀਏ ਨੂੰ ਰੁਕਣ ਲਈ ਕਿਹਾ ਪਰ ਉਹ ਅੱਗੇ ਵਧਦਾ ਰਿਹਾ। ਇਸ ਤੋਂ ਬਾਅਦ ਜਵਾਨਾਂ ਨੇ ਗੋਲੀਆਂ ਚਲਾ ਦਿਤੀਆਂ ਤੇ ਘੁਸਪੈਠੀਏ ਦੀ ਮੌਕੇ 'ਤੇ ਮੌਤ ਹੋ ਗਈ। ਮਾਮਲਾ ਐਤਵਾਰ ਤੜਕੇ 5.30 ਵਜੇ ਦਾ ਹੈ।

ਬੀਐਸਐਫ਼ 'ਤੇ ਪੰਜਾਬ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਫ਼ਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਘੁਸਪੈਠੀਆ ਕਿਸ ਉਦੇਸ਼ ਨਾਲ ਭਾਰਤੀ ਸਰਹੱਦ 'ਚ ਦਾਖ਼ਲ ਹੋਇਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਲੋਂ ਨਸ਼ਾ ਤਸਕਰੀ ਕੀਤੀ ਜਾਂਦੀ ਰਹੀ ਹੈ। ਇਥੇ ਪਾਕਿਸਤਾਨ ਵਲੋਂ ਆਈ ਹੈਰੋਇਨ ਅਕਸਰ ਬਰਾਮਦ ਹੁੰਦੀ ਰਹਿੰਦੀ ਹੈ। ਦੋ ਦਿਨ ਪਹਿਲਾਂ ਅੰਤਰਰਾਸ਼ਟਰੀ ਸਰਹੱਦ 'ਤੇ ਤਾਇਨਾਤ ਬੀਐਸਐਫ਼ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਵਲੋਂ ਭਾਰਤੀ ਸਰਹੱਦ 'ਚ ਸੁੱਟੀ ਹੈਰੋਇਨ ਬਰਾਮਦ ਕੀਤੀ ਸੀ।