ਸੈਚਰੀ ਏਰੀਏ 'ਚ ਨਾਜਾਇਜ਼ ਤੌਰ ਉਤੇ ਮੱਛੀ ਫੜ੍ਹਦੇ ਹੋਏ ਤਿੰਨ ਗ੍ਰਿਫ਼ਤਾਰ
ਜੰਗਲੀ ਜੀਵ ਵਿਭਾਗ ਦੇ ਉਸ ਵੇਲੇ ਸਫ਼ਲਤਾ ਹੱਥ ਲੱਗੀ ਜਦੋਂ ਹਰੀਕੇ ਸੈਚਰੀ ਏਰੀਏ 'ਚ 3 ਵਿਅਕਤੀ ਨਾਜ਼ਾਇਜ ਤੌਰ ਉਤੇ ਮੱਛੀ ਫੜ ਦੇ ਕਾਬੂ ਕੀਤੇ ਗਏ। ਇਸ ਸਬੰਧੀ
ਹਰੀਕੇ ਪੱਤਣ, 26 ਅਪ੍ਰੈਲ (ਗਗਨਦੀਪ ਸਿੰਘ): ਜੰਗਲੀ ਜੀਵ ਵਿਭਾਗ ਦੇ ਉਸ ਵੇਲੇ ਸਫ਼ਲਤਾ ਹੱਥ ਲੱਗੀ ਜਦੋਂ ਹਰੀਕੇ ਸੈਚਰੀ ਏਰੀਏ 'ਚ 3 ਵਿਅਕਤੀ ਨਾਜ਼ਾਇਜ ਤੌਰ ਉਤੇ ਮੱਛੀ ਫੜ ਦੇ ਕਾਬੂ ਕੀਤੇ ਗਏ। ਇਸ ਸਬੰਧੀ ਰੇਜ ਅਫ਼ਸਰ ਕਮਲਜੀਤ ਸਿੰਘ ਨੇ ਦਸਿਆ ਕਿ ਡੀ.ਐਫ.À ਕਲਪਨਾ ਕੇ ਦੀਆਂ ਹਦਾਇਤਾਂ ਅਨੁਸਾਰ ਹਰੀਕੇ ਵਿਭਾਗ ਦੀ ਟੀਮ ਹਰ ਰੋਜ਼ ਦੀ ਤਰ੍ਹਾਂ ਸੈਂਚੁਰੀ ਏਰੀਏ 'ਚ ਗਸਤ ਕਰ ਰਹੇ ਸੀ ਕਿ ਹਰੀਕੇ ਸੈਚਰੀ ਏਰੀਏ 'ਚ ਦਾਖ਼ਲ ਹੋ ਕੇ ਨਾਜਾਇਜ਼ ਤੌਰ ਉਤੇ ਮੱਛੀ ਫੜ ਦੇ ਤਿੰਨ ਵਿਅਕਤੀ ਕਾਬੂ ਕੀਤੇ ਗਏ ਹਨ।
ਜਿਨ੍ਹਾਂ ਦੀ ਪਛਾਣ ਸੁਰਿਦਰ ਸ਼ਾਹਨੀ ਪੁੱਤਰ ਚੰਦਰਖਾ ਸ਼ਾਹਨੀ, ਵੀਰ ਬਹਾਦਰ ਸ਼ਾਹਨੀ ਪੁੱਤਰ ਰਾਮਸਰੂਪ ਸ਼ਾਹਨੀ ਅਤੇ ਵਿਨੋਦ ਪੁੱਤਰ ਰਾਮ ਨਗੀਨਾ ਸ਼ਾਹਨੀ ਹਰੀਕੇ ਵਜੋਂ ਹੋਈ ਹੈ। ਉਕਤ ਵਿਅਕਤੀਆਂ ਵਿਰੁਧ ਜੰਗਲੀ ਜੀਵ ਐਕਟ 1972 ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕਰ ਦਿਤੀ ਹੈ। ਇਸ ਮੌਕੇ ਬਲਵਿੰਦਰ ਸਿੰਘ, ਜਸਪਾਲ ਸਿੰਘ,ਨਿਸ਼ਾਨ ਸਿੰਘ,ਬਖਸੀਸ ਸਿੰਘ, ਰੇਸ਼ਮ ਸਿੰਘ, ਪਲਵਿੰਦਰ ਕੁਮਾਰ ਅਦਿ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।