ਪਟਿਆਲਾ 'ਚ ਦੋ ਵਿਆਹ ਸਾਦੇ ਢੰਗ ਨਾਲ ਹੋਏ
ਪਟਿਆਲਾ ਜ਼ਿਲ੍ਹੇ ਵਿਚ ਅੱਜ ਇਕ ਲਾੜਾ ਬੁਲਟ ਮੋਟਰ ਸਾਈਕਲ ਉਤੇ ਸਵਾਰ ਹੋ ਕੇ ਅਪਣੀ ਲਾੜੀ ਵਿਆਹ ਲਿਆਇਆ ਜਦਕਿ ਇਸੇ ਤਰ੍ਹਾਂ ਇਕ ਹੋਰ ਜੋੜੇ ਨੇ ਅਪਣਾ
File Photo
ਪਟਿਆਲਾ, 26 ਅਪ੍ਰੈਲ (ਪਪ): ਪਟਿਆਲਾ ਜ਼ਿਲ੍ਹੇ ਵਿਚ ਅੱਜ ਇਕ ਲਾੜਾ ਬੁਲਟ ਮੋਟਰ ਸਾਈਕਲ ਉਤੇ ਸਵਾਰ ਹੋ ਕੇ ਅਪਣੀ ਲਾੜੀ ਵਿਆਹ ਲਿਆਇਆ ਜਦਕਿ ਇਸੇ ਤਰ੍ਹਾਂ ਇਕ ਹੋਰ ਜੋੜੇ ਨੇ ਅਪਣਾ ਵਿਆਹੁਤਾ ਜੀਵਨ ਸਫ਼ਰ ਸ਼ੁਰੂ ਕਰਨ ਲਈ ਸਾਦਾ ਵਿਆਹ ਕਰਵਾ ਲਿਆ। ਮਾਮਲਾ ਪਿੰਡ ਰੋਹਟੀ ਛੰਨਾ ਦਾ ਹੈ, ਜਿਥੇ ਦੀ ਵਸਨੀਕ ਲੜਕੀ ਹੈ ਜਦਕਿ ਲੜਕਾ ਪਟਿਆਲਾ ਦੀ ਬਾਰਾਂਦਰੀ ਦਾ ਰਹਿਣ ਵਾਲਾ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਦਾ ਵਿਆਹ ਪਹਿਲਾਂ ਤੋਂ ਹੀ 26 ਅਪ੍ਰੈਲ ਲਈ ਨਿਸ਼ਚਿਤ ਸੀ। ਪਰਵਾਰ ਵਾਲੇ ਪਹਿਲਾਂ ਵਿਆਹ ਅੱਗੇ ਪਾਉਣ ਬਾਰੇ ਵਿਚਾਰ ਕਰ ਰਹੇ ਸਨ ਪਰ ਫਿਰ ਉਨ੍ਹਾਂ ਨੇ ਮਨ ਬਣਾ ਲਿਆ ਕਿ ਵਿਆਹ ਪਹਿਲਾਂ ਤੋਂ ਨਿਸ਼ਚਿਤ ਤਾਰੀਕ ਉਤੇ ਹੀ ਕਰਨਾ ਚਾਹੀਦਾ ਹੈ।