ਧੀ ਦਾ ਕਤਲ ਕਰ ਕੇ ਰਾਤੋ-ਰਾਤ ਕੀਤਾ ਸਸਕਾਰ
ਇੱਥੋਂ ਦੇ ਪਿੰਡ ਸੌਲੀ ਦੀ ਇਕ ਲੜਕੀ ਦਾ ਉਸ ਦੇ ਪਰਵਾਰਕ ਮੈਂਬਰਾਂ ਵਲੋਂ ਦੇਰ ਰਾਤ ਅਪਣੀ ਅਣਖ਼ ਦੀ ਖ਼ਾਤਰ ਕਤਲ ਕਰ ਦੇਣ ਦਾ ਸਮਾਚਾਰ ਹੈ। ਥਾਣਾ ਇੰਚਾਰਜ
File Photo
ਗੜ੍ਹਸ਼ੰਕਰ, 26 ਅਪ੍ਰੈਲ (ਪਪ): ਇੱਥੋਂ ਦੇ ਪਿੰਡ ਸੌਲੀ ਦੀ ਇਕ ਲੜਕੀ ਦਾ ਉਸ ਦੇ ਪਰਵਾਰਕ ਮੈਂਬਰਾਂ ਵਲੋਂ ਦੇਰ ਰਾਤ ਅਪਣੀ ਅਣਖ਼ ਦੀ ਖ਼ਾਤਰ ਕਤਲ ਕਰ ਦੇਣ ਦਾ ਸਮਾਚਾਰ ਹੈ। ਥਾਣਾ ਇੰਚਾਰਜ ਗੜ੍ਹਸ਼ੰਕਰ ਇਕਬਾਲ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਸਪ੍ਰੀਤ ਕੌਰ ਪੁੱਤਰੀ ਗੁਰਦਿਆਲ ਸਿੰਘ ਦਾ ਬੀਤੀ ਰਾਤ ਉਸ ਦੀ ਮਾਤਾ ਅਤੇ ਹੋਰ ਪਰਵਾਰਕ ਮੈਂਬਰਾਂ ਨੇ ਕਤਲ ਕਰ ਕੇ ਲਾਸ਼ ਦਾ ਰਾਤੋ ਰਾਤ ਸਸਕਾਰ ਵੀ ਕਰ ਦਿਤਾ ਹੈ।
ਥਾਣਾ ਇੰਚਾਰਜ ਅਨੁਸਾਰ ਪੁਲਿਸ ਨੂੰ ਐਤਵਾਰ ਸਵੇਰੇ ਇਕ ਗੁਪਤ ਸੂਚਨਾ ਮਿਲੀ ਕਿ ਜਸਪ੍ਰੀਤ ਕੌਰ ਦਾ ਉਸ ਦੀ ਮਾਤਾ ਤੇ ਚਾਰ ਹੋਰਾਂ ਨੇ ਰਾਤੋ ਰਾਤ ਕਤਲ ਕਰ ਕੇ ਸਸਕਾਰ ਵੀ ਕਰ ਦਿਤਾ ਹੈ। ਥਾਣਾ ਇੰਚਾਰਜ ਨੇ ਦਸਿਆ ਕਿ ਜਸਪ੍ਰੀਤ ਕੌਰ ਦੇ ਕਤਲ ਦੇ ਸਬੰਧ 'ਚ ਉਸ ਦੀ ਮਾਤਾ, ਚਾਚਾ, ਚਾਚੇ ਦੇ ਲੜਕਿਆਂ ਤੇ ਇਕ ਹੋਰ ਵਿਅਕਤੀ ਵਿਰੁਧ ਕੇਸ ਦਰਜ ਕਰ ਲਿਆ ਹੈ।