ਮੀਂਹ ਅਤੇ ਗੜੇਮਾਰੀ ਨੇ ਵਿਕੀ ਅਤੇ ਅਣਵਿਕੀ ਕਣਕ ਦੇ ਰਖਵਾਲਿਆਂ ਨੂੰ ਬਿਪਤਾ ਪਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਲਾਕੇ ਅੰਦਰ ਪਈ ਭਾਰੀ ਗੜੇਮਾਰੀ ਅਤੇ ਮੀਂਹ ਨੇ ਇਕ ਵਾਰ ਕਿਸਾਨ ਮੰਡੀਆਂ ਵਿਚ ਕਣਕ ਵੇਚਣ ਲਈ ਬੈਠੇ ਕਿਸਾਨਾਂ ਦੀਆ ਮੁਸ਼ਕਲਾਵਾਂ ਵਿਚ ਵਾਧਾ ਕੀਤਾ।

File Photo

ਬਠਿੰਡਾ (ਦਿਹਾਤੀ), 26 ਅਪ੍ਰੈਲ (ਲੁਭਾਸ਼ ਸਿੰਗਲਾ/ਕੁਲਜੀਤ ਢੀਗਰਾ/ਗੁਰਪ੍ਰੀਤ ਸਿੰਘ) : ਇਲਾਕੇ ਅੰਦਰ ਪਈ ਭਾਰੀ ਗੜੇਮਾਰੀ ਅਤੇ ਮੀਂਹ ਨੇ ਇਕ ਵਾਰ ਕਿਸਾਨ ਮੰਡੀਆਂ ਵਿਚ ਕਣਕ ਵੇਚਣ ਲਈ ਬੈਠੇ ਕਿਸਾਨਾਂ ਦੀਆ ਮੁਸ਼ਕਲਾਵਾਂ ਵਿਚ ਵਾਧਾ ਕੀਤਾ। ਜਿਸ ਦੇ ਚਲਦਿਆਂ ਰਾਮਪੁਰਾ ਇਲਾਕੇ ਅੰਦਰ ਭਾਰੀ ਗੜੇਮਾਰੀ ਹੋਈ। ਜਿਸ ਕਾਰਨ ਨੱਕੋ ਨੱਕ ਭਰੇ ਖ਼ਰੀਦ ਕੇਂਦਰਾਂ ਅੰਦਰ ਵਿੱਕੀ ਅਤੇ ਅਣਵਿਕੀ ਕਣਕ ਦੀ ਫ਼ਸਲ ਭਿੱਜ ਗਈ। ਜਿਸ ਨੇ ਕਿਸਾਨਾਂ ਸਣੇ ਆੜਤੀਆਂ ਅਤੇ ਮਜ਼ਦੂਰਾਂ ਦੀ ਭਾਰੀ ਚਿੰਤਾਂ ਵਧਾਉਣ ਦੇ ਨਾਲ ਖ਼ਰੀਦ ਕੇਂਦਰਾਂ ਅੰਦਰ ਕੀਤੇ ਪ੍ਰਬੰਧਾਂ ਦੀ ਵੀ ਪੋਲ ਖੋਲ ਕੇ ਰੱਖ ਦਿਤੀ।

ਕਿਸਾਨ ਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦਸਿਆਂ ਕਿ ਖੇਤਾਂ ਵਿਚ ਭਾਵੇਂ ਇਕਾ ਦੁੱਕਾ ਹੀ ਕਣਕ ਵਢਾਈ ਤੋਂ ਰਹਿੰਦੀ ਹੈ ਪਰ ਕਣਕ ਵੱਢਣ ਉਪਰੰਤ ਤੂੜੀ ਬਣਾਉਣ ਤੋਂ ਬੁਹਤ ਕਿਸਾਨ ਅਜੇ ਰਹਿੰਦੇ ਹਨ। ਜਿਸ ਕਾਰਨ ਗੜੇਮਾਰੀ ਅਤੇ ਮੀਂਹ ਕਾਰਨ ਤੂੜੀ ਬਣਾਉਣ ਤੋਂ ਜ਼ਰੂਰ ਪਛੜ ਗਏ।

ਉਧਰ ਖ਼ਰੀਦ ਕੇਂਦਰਾਂ ਵਿਚ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਦੀਆ ਕਣਕ ਦੀਆ ਅਣਵਿਕੀਆ ਢੇਰੀਆ ਜਿੱਥੇ ਮਂੀਹ ਦੀ ਭੇਂਟ ਚੜੀਆ, ਉਥੇ ਵਿਕੀ ਕਣਕ ਦੇ ਭਰੇ ਗੱਟੇ ਵੀ ਖਰੀਦ ਏਜੰਸੀਆਂ ਦੀ ਢਿੱਲੀ ਕਾਰੁਗਜ਼ਾਰੀ ਕਾਰਨ ਭਿੱਜਦੀਆ ਵਿਖਾਈ ਦਿਤੀਆ। ਜਿਸ ਦੇ ਸਬੰਧ ਵਿਚ ਅਧਿਕਾਰੀਆਂ ਨੇ ਦਸਿਆਂ ਕਿ ਕੋਈ ਇਕ ਅੱਧੀ ਢੇਰੀ ਤੋਂ ਹੋ ਗਿਆ ਹੋਵੇਗਾ ਨਹੀਂ ਤਾਂ ਸਮੁੱਚੇ ਪ੍ਰਬੰਧ ਮੁਕੰਮਲ ਹਨ।