ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ 41 ਮੁਸਾਫ਼ਰਾਂ ਦੀ ਕੀਤੀ ਸਕਰੀਨਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਵਲ ਸਰਜਨ ਅੰਮ੍ਰਿਤਸਰ ਡਾ. ਜੁਗਲ ਕਿਸ਼ੋਰ ਦੇ ਦਿਸ਼ਾਂ-ਨਿਰਦੇਸ਼ਾਂ ਅਨੂਸਾਰ ਅੱਜ ਐਤਵਾਰ ਨੂੰ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਨਰਾਇਣਗੜ੍ਹ ਵਿਖੇ ਸਚਖੰਡ

File Photo

ਅੰਮ੍ਰਿਤਸਰ, 26 ਅਪ੍ਰੈਲ (ਅਰਵਿੰਦਰ ਵੜੈਚ): ਸਿਵਲ ਸਰਜਨ ਅੰਮ੍ਰਿਤਸਰ ਡਾ. ਜੁਗਲ ਕਿਸ਼ੋਰ ਦੇ ਦਿਸ਼ਾਂ-ਨਿਰਦੇਸ਼ਾਂ ਅਨੂਸਾਰ ਅੱਜ ਐਤਵਾਰ ਨੂੰ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਨਰਾਇਣਗੜ੍ਹ ਵਿਖੇ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ 41 ਮੁਸਾਫ਼ਰਾਂ ਦੀ ਸਕਰੀਨਿੰਗ ਕੀਤੀ ਗਈ ਅਤੇ ਸਾਰੇ ਯਾਤਰੀ ਬਿਨ੍ਹਾਂ ਲੱਛਣਾਂ ਦੇ ਪਾਏ ਗਏ। ਇਨ੍ਹਾਂ ਸਾਰੇ ਯਾਤਰੀਆਂ ਨੂੰ 14 ਦਿਨਾਂ ਲਈ ਹੋਮ ਕੋਰਨਟਾਇਨ ਕਰਨ ਲਈ ਕਿਹਾ ਗਿਆ।

ਇਸ ਟੀਮ ਦੀ ਅਗਵਾਈ ਡਾ. ਵਿਨੋਦ ਕੁੰਡਲ ਅਤੇ ਅਮਰਦੀਪ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ ਵਲੋਂ ਕੀਤੀ ਗਈ। ਇਸ ਅਵਸਰ ਉਤੇ ਸਿਵਲ ਸਰਜਨ ਅੰਮ੍ਰਿਤਸਰ ਡਾ. ਜੁਗਲ ਕਿਸ਼ੋਰ ਨੇ ਕਿਹਾ ਕਿ ਸਾਨੂੰ ਸਭ ਨੂੰ ਰਲ ਮਿਲ ਕੇ ਅਜਿਹੇ ਔਖੇ ਸਮੇਂ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਨੂੰ ਸੈਲਫ਼ ਰਿਪੋਰਟਿੰਗ ਵੀ ਕਰਨੀ ਚਾਹਿਦੀ ਹੈ।

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਉਹ ਸਿਹਤ ਵਿਭਾਗ ਅਤੇ ਪ੍ਰਸ਼ਾਸ਼ਨ ਵਲੋ ਦਿਤੀਆਂ ਜਾ ਰਹੀਆਂ ਹਿਦਾਇਤਾਂ ਦਾ ਪਾਲਣ ਕਰਨ, ਸਮਾਜਕ ਦੂਰੀ ਬਣਾਈ ਰਖਣ, ਭੀੜ ਵਾਲੇ ਇਲਕਿਆਂ ਵਿਚ ਜਾਣ ਤੋਂ ਬਚਣ, ਆਪਣੇ ਹੱਥਾਂ ਨੂੰ ਸਮੇਂ ਸਮੇਂ ਨਾਲ ਚੰਗੀ ਤਰ੍ਹਾਂ ਧੋਣ, ਮਾਸਕ ਲਗਾ ਕੇ ਰੱਖਣ ਅਤੇ ਲੋੜ ਪੈਣ ਉਤੇ ਸਿਹਤ ਵਿਭਾਗ ਦੀ ਮਦਦ ਲੈਣ ਅਤੇ ਅਪਣਾ-ਅਪਣੇ ਪਰਵਾਰ ਦਾ ਧਿਆਣ ਰੱਖਣ। ਇਸ ਮੌਕੇ ਡਾ. ਹਰਮਨ, ਡਾ. ਅਵਲੀਨ, ਡਾ. ਅਵਨੀਤ, ਰਜਨੀ, ਉਪਾਸਨਾ, ਅਮੋਲਕ, ਜੋਤੀ ਭੁਲਰ, ਵਿਜੈ ਕੁਮਾਰ, ਰੈਪਿਡ ਰਿਸਪਾਂਸ ਟੀਮਾਂ ਅਤੇ ਸਟਾਫ਼ ਵਲੋਂ ਸੇਵਾ ਨਿਭਾਈ ਗਈ।