ਸਿਹਤ ਵਿਭਾਗ ਨੇ 4 ਕੋਰੋਨਾ ਮੁਕਤ ਹੋਏ ਲੋਕਾਂ ਨੂੰ ਘਰਾਂ ਲਈ ਕੀਤਾ ਰਵਾਨਾ
ਜ਼ਿਲ੍ਹਾ ਪਠਾਨਕੋਟ ਲਈ ਸਨਿਚਰਵਾਰ ਹੀ ਇਕ ਖ਼ੁਸ਼ਖ਼ਬਰੀ ਇਹ ਸੀ ਕਿ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 4 ਹੋਰ ਮਰੀਜ਼ ਕੋਰੋਨਾ ਮੁਕਤ ਹੋਏ ਸਨ ਜਿਨ੍ਹਾਂ ਨੂੰ
ਪਠਾਨਕੋਟ, 26 ਅਪ੍ਰੈਲ (ਤੇਜਿੰਦਰ ਸਿੰਘ) : ਜ਼ਿਲ੍ਹਾ ਪਠਾਨਕੋਟ ਲਈ ਸਨਿਚਰਵਾਰ ਹੀ ਇਕ ਖ਼ੁਸ਼ਖ਼ਬਰੀ ਇਹ ਸੀ ਕਿ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 4 ਹੋਰ ਮਰੀਜ਼ ਕੋਰੋਨਾ ਮੁਕਤ ਹੋਏ ਸਨ ਜਿਨ੍ਹਾਂ ਨੂੰ ਅੱਜ ਸਿਹਤ ਵਿਭਾਗ ਵਲੋਂ ਉਨ੍ਹਾਂ ਦੇ ਘਰਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਅਮਿਤ ਵਿੱਜ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਕੋਰੋਨਾ ਮੁਕਤ ਹੋਏ ਮਰੀਜ਼ਾਂ ਦਾ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ। ਉਨ੍ਹਾਂ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਜੋ ਸਟਾਫ਼ ਕੋਰੋਨਾ ਪਾਜ਼ੇਟਿਵ ਰੋਗੀਆਂ ਦਾ ਇਲਾਜ ਕਰ ਰਹੇ ਹਨ, ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਿਹਤ ਵਿਭਾਗ ਵਲੋਂ ਜੋ ਹਦਾਇਤਾਂ ਉਨ੍ਹਾਂ ਨੂੰ ਪਹੁੰਚ ਰਹੀਆਂ ਹਨ, ਉਸ ਨੂੰ ਧਿਆਨ ਵਿਚ ਰੱਖ ਕੇ ਹੀ ਰੋਗੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਕੋਰੋਨਾ ਮੁਕਤ ਹੋ ਕੇ 9 ਮਰੀਜ਼ ਅਪਣੇ ਘਰਾਂ ਨੂੰ ਗਏ ਹਨ ਅਤੇ ਇਸ ਸਮੇਂ 15 ਕੋਰੋਨਾ ਮਰੀਜ਼ਾਂ ਦਾ ਇਲਾਜ ਸਿਵਲ ਹਸਪਤਾਲ 'ਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚ ਚਲ ਰਿਹਾ ਹੈ। ਵਿਧਾਇਕ ਵਿੱਜ ਨੇ ਲੋਕਾਂ ਨੂੰ ਅਪੀਲ ਹੈ ਕਿ ਘਰਾਂ ਅੰਦਰ ਰਹੋ, ਲਾਕਡਾਊਨ ਦੀ ਪਾਲਣਾ ਕਰੋ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਘਰ ਤੋਂ ਬਾਹਰ ਨਾ ਨਿਕਲੋ।