ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦਾ ਤੀਜਾ ਰੋਜ਼ਾ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸਲਾਮ ਦਾ ਸੱਭ ਤੋ ਪਵਿੱਤਰ ਮਹੀਨਾਂ ਰਮਜਾਨ ਉਲ ਮੁਬਾਰਕ 25 ਅਪ੍ਰੈਲ ਤੋ ਸ਼ੁਰੂ ਹੋ ਚੁੱਕਾ ਹੈ ਜਿਸ ਸਬੰਧੀ ਮੁਫ਼ਤੀ-ਏ-ਆਜ਼ਮ ਪੰਜਾਬ ਹਜ਼ਰਤ ਮੋਲਾਨਾ ਮੁਫ਼ਤੀ ਇਰਤਕਾ

File Photo

ਮਾਲੇਰਕੋਟਲਾ, 26 ਅਪ੍ਰੈਲ (ਮੁਹੰਮਦ ਇਸਮਾਈਲ ਏਸ਼ੀਆ) ਇਸਲਾਮ ਦਾ ਸੱਭ ਤੋ ਪਵਿੱਤਰ ਮਹੀਨਾਂ ਰਮਜਾਨ ਉਲ ਮੁਬਾਰਕ 25 ਅਪ੍ਰੈਲ ਤੋ ਸ਼ੁਰੂ ਹੋ ਚੁੱਕਾ ਹੈ ਜਿਸ ਸਬੰਧੀ ਮੁਫ਼ਤੀ-ਏ-ਆਜ਼ਮ ਪੰਜਾਬ ਹਜ਼ਰਤ ਮੋਲਾਨਾ ਮੁਫ਼ਤੀ ਇਰਤਕਾ-ਉਲ-ਹਸਨ ਕਾਂਧਲਵੀ ਅਤੇ ਹਜ਼ਰਤ ਮੋਲਾਨਾ ਅਬਦੁਲ ਸੱਤਾਰ ਇਮਾਮ ਤੇ ਖਤੀਬ ਜਾਮਾ ਮਸਜਿਦ ਮਾਲੇਰਕੋਟਲਾ ਨੇ ਰਮਜ਼ਾਨ-ਉਲ-ਮੁਬਾਰਕ ਦੇ ਮਹੀਨੇ ਦੀ ਮਹੱਤਤਾਂ ਸਬੰਧੀ ਪ੍ਰਗਟਾਵਾ ਕਰਦਿਆ ਦਸਿਆ ਕਿ ਮੁਸਲਿਮ ਭਾਈਚਾਰੇ ਦੇ ਆਖਰੀ ਨਬੀ ਹਜ਼ਰਤ ਮੁਹੰਮਦ (ਸਲ.) ਫਰਮਾਉਂਦੇ ਹਨ ਕਿ ਜੰਨਤ (ਸਵਰਗ) ਦੇ ਅੱੱਠ ਦਰਵਾਜਿਆਂ ਵਿਚੋ ਇਕ ਦਰਵਾਜਾ ਸਿਰਫ ਰੋਜ਼ੇਦਾਰਾਂ ਲਈ ਹੈ ਅਤੇ ਜੋ ਬੰਦਾ ਇਕ ਵਾਰ ਇਸ ਦਰਵਾਜੇ ਵਿੱਚੋਂ ਲੰਘ ਗਿਆ ਤਾਂ ਉਸ ਨੂੰ ਕਦੇ ਭੁੱਖ ਜਾਂ ਪਿਆਸ ਮਹਿਸੂਸ ਨਹੀਂ ਹੋਵੇਗੀ।

ਮਾਲੇਰਕੋਟਲਾ ਵਿਖੇ ਜਾਰੀ ਵੱਖ-ਵੱਖ ਸੰਸਥਾਵਾਂ ਅਨੁਸਾਰ ਜਾਰੀ ਕੀਤੇ ਗਏ ਰਮਜ਼ਾਨ ਕਲੰਡਰ ਅਨੁਸਾਰ ਰਮਜ਼ਾਨ ਮਹੀਨੇ ਦੀ ਸਮਾਂ ਸਾਰਨੀ ਅਨੁਸਾਰ ਅੱਜ ਰਮਜ਼ਾਨ ਉਲ ਮੁਬਾਰਕ ਦਾ ਤੀਜਾ ਰੋਜ਼ਾ ਮਾਲੇਰਕੋਟਲਾ ਵਿਖੇ 27 ਅਪ੍ਰੈਲ ਨੂੰ ਸ਼ਾਮ 7:03 ਤੇ ਖੋਲ੍ਹਿਆ ਜਾਵੇਗਾ ਤੇ ਅਗਲੇ ਦਿਨ ਚੌਥਾਂ ਰੋਜ਼ਾ 28 ਅਪ੍ਰੈਲ ਨੂੰ ਰੱਖਣ (ਸ਼ਹਿਰੀ) ਦਾ ਸਮਾਂ ਸਵੇਰੇ 4:21 ਵਜੇ ਤੱਕ ਰਹੇਗਾ।