ਦਿੱਲੀ ਵਿਚ ਕੋਰੋਨਾ ਪੀੜਤਾਂ ਨੂੰ ਖਾਣੇ ਦੇ ਪੈਕੇਟ ਭੇਜੇਗਾ ਸੰਯੁਕਤ ਕਿਸਾਨ ਮੋਰਚਾ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਵਿਚ ਕੋਰੋਨਾ ਪੀੜਤਾਂ ਨੂੰ ਖਾਣੇ ਦੇ ਪੈਕੇਟ ਭੇਜੇਗਾ ਸੰਯੁਕਤ ਕਿਸਾਨ ਮੋਰਚਾ

image

ਕੇਂਦਰ ਸਰਕਾਰ ਨੂੰ ਕਿਸਾਨ ਅੰਦੋਲਨ ਵਿਰੁਧ ਕੋਰੋਨਾ ਨੂੰ ਢਾਲ ਨਾ ਬਣਾਉਣ ਲਈ ਵੀ ਕਿਹਾ

ਚੰਡੀਗੜ੍ਹ, 26 ਅਪ੍ਰੈਲ (ਭੁੱਲਰ): ਕਿਸਾਨ ਮੋਰਚਾ ਦੇ ਤਾਲਮੇਲ ਤਹਿਤ, ਦਿੱਲੀ ਦੇ ਕਈ ਬੋਰਡਾਂ ਤੇ ਬੈਠੇ ਕਿਸਾਨ, ਖਾਣੇ ਦੇ ਪੈਕੇਟ ਅਤੇ ਹੋਰ ਜ਼ਰੂਰੀ ਸਾਮਾਨ ਦਿੱਲੀ ਦੇ ਹਸਪਤਾਲਾਂ ਵਿਚ ਭੇਜਿਆ ਜਾਵੇਗਾ। ਪਹਿਲਾਂ ਹੀ ਗਾਜ਼ੀਪੁਰ ਸਰਹੱਦ ਤੇ ਕਿਸਾਨ ਫ਼ਰੰਟੀਅਰ, ਦਿੱਲੀ ਦੇ ਬੱਸ ਅੱਡਿਆਂ, ਸਟੇਸ਼ਨਾਂ ਅਤੇ ਹਸਪਤਾਲਾਂ ਵਿਚ ਭੋਜਨ ਵੰਡ ਰਹੇ ਹਨ। ਪੈਕਿੰਗ ਦੀ ਪ੍ਰਕਿਰਿਆ ਕਲ ਤੋਂ ਸਿੰਘੂ ਸਰਹੱਦ ’ਤੇ ਵੀ ਸ਼ੁਰੂ ਕੀਤੀ ਜਾਵੇਗੀ। 
ਟਿਕਰੀ ਸਰਹੱਦ ’ਤੇ ਸੇਵਾਵਾਂ ਦੇਣ ਦਾ ਐਲਾਨ ਕਰਦਿਆਂ ਇਕ ਸਮੂਹ ਨੇ ਕਿਹਾ ਕਿ, ਜੇ ਦਿੱਲੀ ਵਿਚ ਕਿਸੇ ਲੋੜਵੰਦ ਨੂੰ ਭੋਜਨ ਦੀ ਸਮੱਸਿਆ ਹੈ ਤਾਂ ਉਹ ਕਿਸਾਨ ਮੋਰਚੇ ਨਾਲ ਸੰਪਰਕ ਕਰ ਸਕਦੇ ਹਨ। ਜਦੋਂ ਸਰਕਾਰੀ ਮਸ਼ੀਨਰੀ ਫ਼ੇਲ੍ਹ ਹੋ ਚੁਕੀ ਹੈ ਤਾਂ ਦੇਸ਼ ਦੇ ਨਾਗਰਿਕ ਇਕ ਦੂਜੇ ਦੀ ਮਦਦ ਕਰ ਰਹੇ ਹਨ। ਦਿੱਲੀ ਵਿਚ, ਜਦੋਂ ਲੋਕ ਸਿਹਤ ਪੱਖੋਂ ਮਾੜੀ ਸਥਿਤੀ ਵਿਚ ਹਨ, ਇਕ ਦੂਜੇ ਦੀ ਸੇਵਾ ਕਰਨਾ ਭਾਈਚਾਰਾ ਅਤੇ ਏਕਤਾ ਦੀ ਇਕ ਮਿਸਾਲ ਹੈ। ਕਿਸਾਨ ਮੋਰਚੇ ਦੇ ਰਸਤੇ ਜੋ ਵੀ ਆਕਸੀਜਨ ਜਾਂ ਹੋਰ ਸੇਵਾਵਾਂ ਵਾਲੇ ਵਾਹਨ ਆ ਰਹੇ ਹਨ, ਵਲੰਟੀਅਰ ਉਨ੍ਹਾਂ ਵਾਹਨਾਂ ਦੀ ਪੂਰੀ ਮਦਦ ਨਾਲ ਅੱਗੇ ਤਕ ਪਹੁੰਚਣ ਵਿਚ ਸਹਾਇਤਾ ਕਰ ਰਹੇ ਹਨ। ਇਹ ਕਿਸਾਨ ਲਹਿਰ ਮਨੁੱਖੀ ਕਦਰਾਂ ਕੀਮਤਾਂ ਦਾ ਸਨਮਾਨ ਕਰਦੀ ਹੈ ਅਤੇ ਕਿਸਾਨ ਹਮੇਸ਼ਾ ਦੇਸ਼ ਭਲਾਈ ਲਈ ਲੜਦੇ ਰਹਿਣਗੇ। 
ਕਿਸਾਨ ਆਗੂਆਂ ਨੇ ਕਿਹਾ ਹੈ ਕਿ ਅਸੀਂ ਕੋਰੋਨਾ ਵਾਇਰਸ ਦੇ ਸਿਹਤ ਪੱਖ ਤੋਂ ਜਾਣੂ ਹਾਂ ਪਰ ਸਰਕਾਰ ਨੂੰ ਇਸ ਨੂੰ ਅਪਣੇ ਲਈ ਢਾਲ ਨਹੀਂ ਬਣਾਉਣਾ ਚਾਹੀਦਾ ਹੈ। ਸਰਕਾਰ ਕੋਰੋਨਾ ਨਾਲ ਲੜਨ ਦੀ ਬਜਾਏ, ਇਹ ਦੇਸ਼ ਵਿਚ ਵਿਰੋਧ ਦੀ ਆਵਾਜ਼ ਨੂੰ ਦਬਾਅ ਨਹੀਂ ਸਕਦੀ।  
ਕਿਸਾਨ ਅਪਣੀਆਂ ਫ਼ਸਲਾਂ ਦੇ ਵਾਜਬ ਭਾਅ ਦੀ ਰਾਖੀ ਲਈ ਲੜ ਰਹੇ ਹਨ, ਜੋ ਕਿਤੇ ਵੀ ਨਾਜਾਇਜ਼ ਨਹੀਂ। ਸਰਕਾਰ ਦਾ ਮਕਸਦ ਇਹ ਹੋ ਸਕਦਾ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਰੱਖਣ ਲਈ ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕੀਤਾ ਜਾਵੇ, ਪਰ ਕਿਸਾਨ ਤਿੰਨ ਕਾਨੂੰਨਾਂ ਦੀ ਵਾਪਸੀ ਅਤੇ ਐਮਐਸਪੀ ਦੀ ਕਾਨੂੰਨੀ ਮਾਨਤਾ ਪ੍ਰਾਪਤ ਹੋਣ ਤਕ ਇਸ ਅੰਦੋਲਨ ਨੂੰ ਵਾਪਸ ਨਹੀਂ ਲੈਣਗੇ। ਇਹ ਬਿਆਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਕਮੇਟੀ ਵਲੋਂ ਜਾਰੀ ਕੀਤਾ ਗਿਆ।