ਪੰਜਾਬ ਪੁਲਿਸ ਨੂੰ ਵੱਡੀ ਸਫ਼ਲਤਾ, ਜੈਪਾਲ ਗੈਂਗ ਦੇ ਮੈਂਬਰ ਜਮਸ਼ੇਦਪੁਰ ਤੋਂ ਗ੍ਰਿਫ਼ਤਾਰ
ਜੈਪਾਲ ਗੈਂਗ ਦੇ 'ਡਰੱਗ ਵੱਡੀ ਮੱਛੀ' ਗਾਵੀ ਸਿੰਘ, ਵਿਜੇ ਤੇ ਗਿਆਨੀ ਨੂੰ ਓਮਸੀਯੂ ਅਤੇ ਮੁਹਾਲੀ ਪੁਲਿਸ ਦੀ ਸਾਂਝੀ ਟੀਮ ਨੇ ਜਮਸ਼ੇਦਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ।
Success to Punjab Police, Jaipal gang members arrested from Jamshedpur
ਚੰਡੀਗੜ੍ਹ - ਨਸ਼ਾ ਤੇ ਹਥਿਆਰਾਂ ਦੇ ਸਮਗਲਿੰਗ ਮਾਮਲੇ ਵਿਚ ਪੰਜਾਬ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਡਰੱਗ ਦੇ ਵੱਡੇ ਕਾਰੋਬਾਰ ਵਜੋਂ ਜਾਣੇ ਜਾਂਦੇ ਜੈਪਾਲ ਗੈਂਗ ਦੇ ਮੈਂਬਰਾਂ ਨੂੰ ਪੁਲਿਸ ਨੇ ਰਾਜਸਥਾਨ ਤੋਂ ਕਾਬੂ ਕੀਤਾ ਹੈ। ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਜੈਪਾਲ ਗੈਂਗ ਦੇ 'ਡਰੱਗ ਵੱਡੀ ਮੱਛੀ' ਗਾਵੀ ਸਿੰਘ, ਵਿਜੇ ਤੇ ਗਿਆਨੀ ਨੂੰ ਓਮਸੀਯੂ ਅਤੇ ਮੁਹਾਲੀ ਪੁਲਿਸ ਦੀ ਸਾਂਝੀ ਟੀਮ ਨੇ ਜਮਸ਼ੇਦਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਪਾਕਿਸਤਾਨ ਤੋਂ ਪੰਜਾਬ ਅਤੇ ਜੰਮੂ-ਕਸ਼ਮੀਰ ਤੋਂ ਨਸ਼ਿਆਂ ਅਤੇ ਹਥਿਆਰਾਂ ਦਾ ਬਦਨਾਮ ਸਮਗਲਰ ਸੀ। ਅਸੀਂ ਇੰਡੀਆ ਅਤੇ ਵਿਦੇਸ਼ਾਂ ਵਿੱਚ ਕਿਤੇ ਵੀ ਡਰੱਗ ਡੀਲਰਾਂ ਅਤੇ # ਗੈਂਗਸਟਰਾਂ ਦਾ ਪਿੱਛਾ ਕਰਾਂਗੇ।