ਭਗਵਾਨ ਰਾਮ ਵਿਰੁਧ ਕੀਤੀ ਕਥਿਤ ਇਤਰਾਜ਼ਯੋਗ ਟਿਪਣੀ ਦਾ ਖ਼ਮਿਆਜ਼ਾ ਨੌਕਰੀ ਗੁਆ ਕੇ ਭੁਗਤਣਾ ਪਿਆ

ਏਜੰਸੀ

ਖ਼ਬਰਾਂ, ਪੰਜਾਬ

ਭਗਵਾਨ ਰਾਮ ਵਿਰੁਧ ਕੀਤੀ ਕਥਿਤ ਇਤਰਾਜ਼ਯੋਗ ਟਿਪਣੀ ਦਾ ਖ਼ਮਿਆਜ਼ਾ ਨੌਕਰੀ ਗੁਆ ਕੇ ਭੁਗਤਣਾ ਪਿਆ

image

ਜਲੰਧਰ, 26 ਅਪ੍ਰੈਲ (ਅਮਰਿੰਦਰ ਸਿੱਧੂ) : ਜਲੰਧਰ-ਦਿੱਲੀ ਨੈਸ਼ਨਲ ਹਾਈਵੇ 'ਤੇ ਸਥਿਤ ਨਾਮਵਰ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਨੂੰ  ਅੱਜ ਮੁੜ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਥੋਂ ਦੀ ਇਕ ਸਹਾਇਕ ਪ੍ਰੋਫ਼ੈਸਰ ਨੇ ਭਗਵਾਨ ਰਾਮ ਵਿਰੁਧ ਅਪਮਾਨਜਨਕ ਸ਼ਬਦਾਂ ਦਾ ਇਸਤੇਮਾਲ ਕੀਤਾ ਜਿਸ ਦਾ ਖ਼ਮਿਆਜ਼ਾ ਉਸ ਨੂੰ  ਅਪਣੀ ਨੌਕਰੀ ਗੁਆ ਕੇ ਭੁਗਤਣਾ ਪਿਆ |
ਜ਼ਿਕਰਯੋਗ ਹੈ ਕਿ ਬੀਤੇ ਦਿਨ ਯੂਨੀਵਰਸਿਟੀ ਦੀ ਇਕ ਸਹਾਇਕ ਮਹਿਲਾ ਪ੍ਰੋਫ਼ੈਸਰ ਨੇ ਭਗਵਾਨ ਰਾਮ ਵਿਰੁਧ ਅਪਮਾਨਜਨਕ ਭਾਸ਼ਾ ਦਾ ਮਾਮਲਾ ਸੋਸ਼ਲ ਮੀਡੀਆ 'ਤੇ ਜਨਤਕ ਹੋ ਰਿਹਾ ਸੀ | ਯੂਨੀਵਰਸਿਟੀ ਦੇ ਸਹਾਇਕ ਪ੍ਰੋਫ਼ੈਸਰ ਗੁਰਸੰਗ ਪ੍ਰੀਤ ਕÏਰ ਦੀ ਟਿਪਣੀ ਦੀ ਆਡੀਉ ਜਨਤਕ ਹੋਣ ਤੋਂ ਬਾਅਦ ਲੋਕ ਯੂਨੀਵਰਸਿਟੀ ਅਤੇ ਪ੍ਰੋਫ਼ੈਸਰ ਵਿਰੁਧ ਕਾਰਵਾਈ ਦੀ ਮੰਗ ਕਰਨ ਲੱਗੇ | ਲੋਕਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਸਹਾਇਕ ਪ੍ਰੋਫ਼ੈਸਰ ਨੂੰ  ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਤੁਰਤ ਇਕ ਹੁਕਮ ਜਾਰੀ ਕਰ ਕੇ ਪ੍ਰੋਫ਼ੈਸਰ ਨੂੰ  ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ 'ਤੇ ਯੂਨੀਵਰਸਿਟੀ ਤੋਂ ਬਰਖ਼ਾਸਤ ਕਰ ਦਿਤਾ |
ਲਵਲੀ ਯੂਨੀਵਰਸਿਟੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਅਸੀਂ ਸਮਝਦੇ ਹਾਂ ਕਿ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਵੀਡੀਉ ਤੋਂ ਕੱੁਝ ਲੋਕਾਂ ਨੂੰ  ਠੇਸ ਪਹੁੰਚੀ ਹੈ | ਯੂਨੀਵਰਸਿਟੀ ਵਲੋਂ ਬਿਆਨ ਕਰਦਿਆਂ ਅਪਣੀ ਸਾਖ ਨੂੰ  ਬਚਾਉਣ ਲਈ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਪ੍ਰੋਫ਼ੈਸਰ ਦੁਆਰਾ ਸਾਂਝੇ ਕੀਤੇ ਗਏ ਵਿਚਾਰ ਪੂਰੀ ਤਰ੍ਹਾਂ ਨਿਜੀ ਹਨ ਅਤੇ ਯੂਨੀਵਰਸਿਟੀ ਉਨ੍ਹਾਂ ਵਿਚੋਂ ਕਿਸੇ ਦਾ ਸਮਰਥਨ ਨਹੀਂ ਕਰਦੀ | ਹਮੇਸ਼ਾ ਇਕ ਧਰਮ ਨਿਰਪੱਖ ਯੂਨੀਵਰਸਿਟੀ ਰਹੀ ਹੈ |
 ਜਿਥੇ ਸਾਰੇ ਧਰਮਾਂ ਅਤੇ ਵਿਸ਼ਵਾਸਾਂ ਦੇ ਲੋਕਾਂ ਨੂੰ  ਪਿਆਰ ਅਤੇ ਸਤਿਕਾਰ ਨਾਲ ਬਰਾਬਰ ਸਮਝਿਆ ਜਾਂਦਾ ਹੈ | ਉਨ੍ਹਾਂ ਨੂੰ  ਤੁਰਤ ਪ੍ਰਭਾਵ ਨਾਲ ਸਹਾਇਕ ਮਹਿਲਾ ਅਫ਼ਸਰ ਨੂੰ  ਸੇਵਾ ਤੋਂ ਮੁਕਤ ਕਰਦਿਆਂ ਹੋਇਆਂ ਇਸ ਪੂਰੀ ਘਟਨਾ 'ਤੇ ਡੂੰਘਾ ਅਫ਼ਸੋਸ ਪ੍ਰਗਟ ਕੀਤਾ |