ਬਾਸਕਿਟਬਾਲ ਖਿਡਾਰਨ ਨੇ ਕੀਤੀ ਖ਼ੁਦਕੁਸ਼ੀ

ਏਜੰਸੀ

ਖ਼ਬਰਾਂ, ਪੰਜਾਬ

ਬਾਸਕਿਟਬਾਲ ਖਿਡਾਰਨ ਨੇ ਕੀਤੀ ਖ਼ੁਦਕੁਸ਼ੀ

image

ਪਟਨਾ, 27 ਅਪ੍ਰੈਲ : ਬਿਹਾਰ ਦੀ ਰਾਜਧਾਨੀ ਪਟਨਾ ’ਚ ਮੂਲ ਰੂਪ ਨਾਲ ਕੇਰਲ ਨਾਲ ਸਬੰਧਤ ਰੇਲਵੇ ਬਾਸਕਿਟਬਾਲ ਖਿਡਾਰਨ ਲਿਥਾਰਾ ਕੇਸੀ ਨੇ ਖੁਦਕੁਸ਼ੀ ਕਰ ਲਈ ਹੈ। ਮੰਗਲਵਾਰ ਸ਼ਾਮ ਨੂੰ ਲਿਥਾਰਾ ਕੇਸੀ ਅਪਣੇ ਕਮਰੇ ਵਿਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਲਿਥਾਰਾ ਕੇਸੀ ਪੂਰਬੀ ਮੱਧ ਰੇਲਵੇ ਦੇ ਦਾਨਾਪੁਰ ਡਿਵੀਜ਼ਨ ਵਿਚ ਲੇਖਾ ਵਿਭਾਗ ਵਿਚ ਕੰਮ ਕਰਦੀ ਸੀ। ਪੁਲਿਸ ਨੇ ਉਸ ਦੇ ਹੈਂਡਬੈਗ ਵਿੱਚੋਂ ਮਲਿਆਲਮ ਵਿਚ ਲਿਖਿਆ ਸੁਸਾਈਡ ਨੋਟ ਬਰਾਮਦ ਕੀਤਾ ਹੈ। 
ਮਲਿਆਲਮ ਭਾਸ਼ਾ ਦੇ ਮਾਹਰਾਂ ਨੇ ਕਿਹਾ ਕਿ ਲਿਥਾਰਾ ਨੇ ਚਿੱਠੀ ’ਚ ਕਿਸੇ ’ਤੇ ਕੋਈ ਦੋਸ਼ ਨਹੀਂ ਲਗਾਇਆ ਹੈ। ਪਰ ਉਸ ਨੇ ਇਸ ਵਿਚ ਅਪਣੇ ਆਪ ਨਾਲ ਗੱਲ ਕੀਤੀ ਹੈ ਅਤੇ ਲਿਖਿਆ ਹੈ, ਪਹਿਲਾਂ ਕਿੰਨੀ ਖ਼ੁਸ਼ ਹੁੰਦੀ ਸੀ, ਹੁਣ ਤੈਨੂੰ ਕੀ ਹੋ ਗਿਆ ਹੈ? ਇਸ ਤਰ੍ਹਾਂ ਵਾਪਸ ਜਾਉ। ਚਿੱਠੀ ਪੜ੍ਹਨ ’ਤੇ ਪਤਾ ਲਗਦਾ ਹੈ ਕਿ ਉਹ ਮੌਜੂਦਾ ਸਥਿਤੀ ਵਿਚ ਬਹੁਤ ਨਿਰਾਸ਼ ਅਤੇ ਡਿਪਰੈਸ਼ਨ ਦਾ ਸ਼ਿਕਾਰ ਸੀ।
ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਆਈਜੀਆਈਐਮਐਸ ਹਸਪਤਾਲ ਵਿਚ ਰਖਵਾ ਦਿਤੀ ਹੈ। ਘਟਨਾ ਦੀ ਜਾਣਕਾਰੀ ਕੇਰਲਾ ਦੇ ਰਹਿਣ ਵਾਲੇ ਲਿਥਾਰਾ ਕੇਸੀ ਦੇ ਪਰਵਾਰਕ ਮੈਂਬਰਾਂ ਨੂੰ ਦੇ ਦਿਤੀ ਗਈ ਹੈ। ਪਟਨਾ ਪੁਲਿਸ ਮੁਤਾਬਕ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਪਰਵਾਰਕ ਮੈਂਬਰਾਂ ਤੋਂ ਪੁੱਛਗਿੱਛ ਤੋਂ ਬਾਅਦ ਹੀ ਲਗੇਗਾ। ਬਾਸਕਿਟਬਾਲ ਖਿਡਾਰਨ ਲਿਥਾਰਾ ਕੇਸੀ ਰਾਜੀਵ ਨਗਰ ਦੀ ਰੋਡ ਨੰਬਰ 2 ’ਤੇ ਸਥਿਤ ਇਕ ਮਕਾਨ ਵਿਚ ਕਿਰਾਏ ’ਤੇ ਲੈ ਕੇ ਰਹਿੰਦੀ ਸੀ। ਲਿਥਾਰਾ ਨੂੰ ਸਪੋਰਟਸ ਕੋਟੇ ’ਚੋਂ ਰੇਲਵੇ ’ਚ ਨੌਕਰੀ ਮਿਲੀ।        
(ਏਜੰਸੀ)