ਅਲਕਾ ਲਾਂਬਾ ਦੀ ਰੋਪੜ ਥਾਣੇ 'ਚ ਪੇਸ਼ੀ, ਕਾਂਗਰਸ ਵਲੋਂ ਕੀਤਾ ਜਾ ਰਿਹਾ ਸ਼ਕਤੀ ਪ੍ਰਦਰਸ਼ਨ 

ਏਜੰਸੀ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਵੀ ਪਹੁੰਚੇ ਪਰ ਨਹੀਂ ਕੀਤੀ ਕਿਸੇ ਵੀ ਕਾਂਗਰਸ ਆਗੂ ਨਾਲ ਮੁਲਾਕਾਤ 

congress protest

ਚੰਡੀਗੜ੍ਹ : ਕਾਂਗਰਸੀ ਆਗੂ ਅਲਕਾ ਲਾਂਬਾ ਕੁਝ ਹੀ ਦੇਰ ਵਿੱਚ ਰੋਪੜ ਥਾਣੇ ਵਿੱਚ ਪੇਸ਼ ਹੋਣਗੇ। ਇਸ ਮੌਕੇ ਰੋਪੜ ਵਿੱਚ ਕਾਂਗਰਸ ਦੀ ਤਾਕਤ ਦਿਖਾਈ ਦੇ ਰਹੀ ਹੈ। ਇਸ ਦੌਰਾਨ ਇੱਕ ਵਾਰ ਫਿਰ ਕਾਂਗਰਸ ਦੀ ਗੁੱਟਬਾਜ਼ੀ ਸਾਹਮਣੇ ਆ ਗਈ ਹੈ। ਸਾਬਕਾ ਪ੍ਰਧਾਨ ਨਵਜੋਤ ਸਿੱਧੂ ਰੋਪੜ ਪਹੁੰਚੇ ਪਰ ਉਹ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂ ਹੋਰ ਸੀਨੀਅਰ ਆਗੂਆਂ ਨੂੰ ਨਹੀਂ ਮਿਲੇ।

ਇਸ ਤੋਂ ਪਹਿਲਾਂ ਵੜਿੰਗ ਦੇ ਤਾਜਪੋਸ਼ੀ ਵਾਲੇ ਦਿਨ ਵੀ ਉਨ੍ਹਾਂ ਨੇ ਕਾਂਗਰਸੀ ਆਗੂਆਂ ਨਾਲ ਸਟੇਜ ਸਾਂਝੀ ਨਹੀਂ ਕੀਤੀ ਸੀ। ਇਸ ਦੇ ਨਾਲ ਹੀ ਲਾਂਬਾ ਦੇ ਸਮਰਥਨ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ, ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਸਮੇਤ ਸਮੁੱਚੀ ਲੀਡਰਸ਼ਿਪ ਮੌਜੂਦ ਹੈ।

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਸਨ ਪਰ ਕਦੇ ਵੀ ਕਿਸੇ ਔਰਤ ਖ਼ਿਲਾਫ਼ ਇਸ ਤਰ੍ਹਾਂ ਦਾ ਕੇਸ ਦਰਜ ਨਹੀਂ ਕੀਤਾ। ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਅਲਕਾ ਲਾਂਬਾ 'ਤੇ ਨਿਸ਼ਾਨਾ ਸਾਧਿਆ ਹੈ। ਜਿਸ ਨੂੰ ਕਾਂਗਰਸ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ।

ਲਾਂਬਾ ਨੇ ਕਿਹਾ - ਮੈਂ ਡਰਨ ਵਾਲੀ ਨਹੀਂ
ਕਾਂਗਰਸ ਨੇਤਾ ਅਲਕਾ ਲਾਂਬਾ ਨੇ ਕਿਹਾ ਕਿ ਜੋ ਪਾਰਟੀ ਬਦਲਾਅ ਦੀ ਗੱਲ ਕਰਦੀ ਹੈ ਉਹ ਬਦਲੇ 'ਤੇ ਆਈ ਹੈ। ਉਨ੍ਹਾਂ ਨੂੰ 26 ਅਪ੍ਰੈਲ ਦਾ ਸਮਾਂ ਦਿੱਤਾ ਗਿਆ ਸੀ, ਇਸ ਲਈ ਉਹ 25 ਤਰੀਕ ਨੂੰ ਹੀ ਪੰਜਾਬ ਆਈ ਸੀ। ਇਸ ਤੋਂ ਬਾਅਦ ਉਸ ਨੂੰ 27 ਅਪ੍ਰੈਲ ਨੂੰ ਆਉਣ ਲਈ ਕਿਹਾ ਗਿਆ। ਉਹ ਅੱਜ ਰੋਪੜ ਥਾਣੇ ਜਾ ਰਹਿ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਦੀ ਧੀ ਨੂੰ ਪੰਜਾਬ 'ਚ ਘਸੀਟ ਕੇ ਲੈ ਗਈ ਹੈ, ਪਰ ਮੈਂ ਡਰਨ ਵਾਲਾ ਨਹੀਂ ਹਾਂ। ਮੈਂ ਕਾਨੂੰਨ ਦਾ ਸਤਿਕਾਰ ਕਰਦਾ ਹਾਂ, ਮੇਰੀ ਲੜਾਈ ਜਾਰੀ ਰਹੇਗੀ।