ਸੇਬੀ ਨੇ ਨਿਵੇਸ਼ਕਾਂ ਦੇ ਧਨ ਦੀ ਵਸੂਲੀ ਲਈ ਗ੍ਰੀਨ ਟੱਚ ਪ੍ਰਾਜੈਕਟ ਅਤੇ ਹੋਰ ਦੀਆਂ ਜਾਇਦਾਦਾਂ ਕੀਤੀਆਂ ਕੁਰਕ

ਏਜੰਸੀ

ਖ਼ਬਰਾਂ, ਪੰਜਾਬ

ਸੇਬੀ ਨੇ ਨਿਵੇਸ਼ਕਾਂ ਦੇ ਧਨ ਦੀ ਵਸੂਲੀ ਲਈ ਗ੍ਰੀਨ ਟੱਚ ਪ੍ਰਾਜੈਕਟ ਅਤੇ ਹੋਰ ਦੀਆਂ ਜਾਇਦਾਦਾਂ ਕੀਤੀਆਂ ਕੁਰਕ

image

ਨਵੀਂ ਦਿੱਲੀ, 27 ਅਪ੍ਰੈਲ : ਭਾਰਤੀ ਸਕਿਉਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਨਿਵੇਸ਼ਕਾਂ ਦੇ 56 ਕਰੋੜ ਰੁਪਏ ਦੀ ਵਸੂਲੀ ਲਈ ਗ੍ਰੀਨਟੱਚ ਪ੍ਰਾਜੈਕਟ ਅਤੇ ਉਸ ਦੇ ਚਾਰ ਡਾਇਰੈਕਟਰਾਂ ਦੀਆਂ 14 ਜਾਇਦਾਦਾਂ ਨੂੰ ਕੁਰਕ ਕੀਤਾ ਹੈ। ਨਾਜਾਇਜ਼ ਤੌਰ ’ਤੇ ਧਨ ਜੁਟਾਉਣ ਦੇ ਮਾਮਲੇ ’ਚ ਇਹ ਕਾਰਵਾਈ ਕੀਤੀ ਗਈ। ਸੋਮਵਾਰ ਨੂੰ ਜਾਰੀ ਇਕ ਨੋਟਿਸ ਮੁਤਾਬਕ ਕੁਰਕ ਕੀਤੀਆਂ ਗਈਆਂ ਜਾਇਦਾਦਾਂ ’ਚ ਭੂਖੰਡ, ਵਰਕ ਪਲੇਸ ਅਤੇ ਪਛਮੀ ਬੰਗਾਲ ਅਤੇ ਉਤਰ ਪ੍ਰਦੇਸ਼ ’ਚ ਸਥਿਤ ਇਕ-ਇਕ ਫ਼ਲੈਟ ਸ਼ਾਮਲ ਹੈ। ਵਸੂਲੀ ਦੀ ਇਹ ਕਾਰਵਾਈ ਗ੍ਰੀਨਟੱਚ ਪ੍ਰਾਜੈਕਟ ਅਤੇ ਉਸ ਦੇ 4 ਡਾਇਰੈਕਟਰਾਂ-ਸ਼ਿਆਮ ਸੁੰਦਰ ਡੇਅ, ਸਨੇਹਾਸ਼ੀਸ਼ ਸਰਕਾਰ, ਸੁਜਾਏ ਸਿਨਹਾ ਅਤੇ ਸੁਮਨ ਸਰਕਾਰ ਵਿਰੁਧ ਸ਼ੁਰੂ ਕੀਤੀ ਗਈ ਹੈ। ਕੰਪਨੀ 20,549 ਵਿਅਕਤੀਆਂ ਤੋਂ ਗ਼ੈਰ-ਕਾਨੂੰਨੀ ਤੌਰ ’ਤੇ ਜੁਟਾਏ ਗਏ 56 ਕਰੋੜ ਰੁਪਏ ਵਾਪਸ ਨਹੀਂ ਕਰ ਸਕੀ ਸੀ। ਹਾਲਾਂਕਿ ਕੰਪਨੀ ਦਾ ਦਾਅਵਾ ਹੈ ਕਿ ਉਹ ਨਿਵੇਸ਼ਕਾਂ ਨੂੰ ਪਹਿਲਾਂ ਹੀ 12.24 ਕਰੋੜ ਰੁਪਏ ਤੋਂ ਵੱਧ ਦੀ ਰਕਮ ਅਦਾ ਕਰ ਚੁਕੀ ਹੈ।        (ਏਜੰਸੀ)