ਅਸ਼ਾਂਤ ਕਾਂਗਰਸ ਤੋਂ ਦੂਰ ਹੋਏ ਪ੍ਰਸ਼ਾਂਤ, ਸਿੱਧੂ ਨੇ ਪ੍ਰਸ਼ਾਂਤ ਨਾਲ ਟਵਿੱਟਰ ਤੇ ਸਾਂਝੀ ਕੀਤੀ 'ਪਿਕਚਰ' ਲੋਕਾਂ ਨੇ ਕੁਮੈਂਟਾਂ ਵਿਚ ਕੀਤੀ ਟਿੱਚਰ
ਅਸ਼ਾਂਤ ਕਾਂਗਰਸ ਤੋਂ ਦੂਰ ਹੋਏ ਪ੍ਰਸ਼ਾਂਤ, ਸਿੱਧੂ ਨੇ ਪ੍ਰਸ਼ਾਂਤ ਨਾਲ ਟਵਿੱਟਰ ਤੇ ਸਾਂਝੀ ਕੀਤੀ 'ਪਿਕਚਰ' ਲੋਕਾਂ ਨੇ ਕੁਮੈਂਟਾਂ ਵਿਚ ਕੀਤੀ ਟਿੱਚਰ
ਚੰਡੀਗੜ੍ਹ, 26 ਅਪ੍ਰੈਲ (ਲੰਕੇਸ਼ ਤਿ੍ਖਾ): ਪ੍ਰਸਾਂਤ ਕਿਸੋਰ ਤੇ ਕਾਂਗਰਸ ਦਾ ਰਿਸ਼ਤਾ ਨੇਪਰੇ ਨਹੀਂ ਚੜ੍ਹ ਸਕਿਆ | ਅਪਣੇ ਟਵਿਟਰ ਤੇ ਜਾਣਕਾਰੀ ਸਾਂਝੀ ਕਰਦਿਆਂ ਪ੍ਰਸ਼ਾਂਤ ਨੇ ਲਿਖਿਆ,''ਮੈਂ ਈ.ਏ.ਜੀ ਦਾ ਹਿੱਸਾ ਬਣਨ, ਪਾਰਟੀ ਵਿਚ ਸ਼ਾਮਲ ਹੋਣ ਅਤੇ ਚੋਣਾਂ ਦੀ ਜ਼ਿੰਮੇਵਾਰੀ ਲੈਣ ਦੀ ਕਾਂਗਰਸ ਦੀ ਪੇਸ਼ਕਸ਼ ਨੂੰ ਠੁਕਰਾ ਦਿਤਾ ਹੈ | ਮੇਰੇ ਹਿਸਾਬ ਨਾਲ ਪਾਰਟੀ ਦੀਆਂ ਅੰਦਰੂਨੀ ਸਮੱਸਿਆਵਾਂ ਹੱਲ ਕਰਨ ਲਈ ਕਾਂਗਰਸ ਨੂੰ ਮੇਰੇ ਨਾਲੋਂ ਵੱਧ ਲੀਡਰਸ਼ਿਪ ਅਤੇ ਮਜ਼ਬੂਤ ਇੱਛਾ ਸ਼ਕਤੀ ਦੀ ਲੋੜ ਹੈ |
ਪ੍ਰਸ਼ਾਂਤ ਦੇ ਟਵੀਟ ਤੋਂ ਤਕਰੀਬਨ 2 ਘੰਟੇ ਬਾਅਦ, ਨਵਜੋਤ ਸਿੰਘ ਸਿੱਧੂ ਦੇ ਟਵੀਟ ਨੇ ਸੋਸ਼ਲ ਮੀਡੀਆ ਤੇ ਨਵੀਂ ਹਲਚਲ ਪੈਦਾ ਕੀਤੀ | ਸਿੱਧੂ ਨੇ ਪ੍ਰਸ਼ਾਂਤ ਨਾਲ ਅਪਣੇ ਫ਼ੋਨ ਤੋਂ ਖਿੱਚੀ ਸੈਲਫੀ ਨੂੰ ਟਵਿੱਟਰ ਤੇ ਫੇਸਬੁੱਕ ਤੇ ਚੜ੍ਹਾ ਦਿਤਾ | ਟਵੀਟ ਵਿਚ ਸਿੱਧੂ ਨੇ ਲਿਖਿਆ, 'ਮੇਰੇ ਪੁਰਾਣੇ ਦੋਸਤ ਪੀਕੇ ਨਾਲ ਸ਼ਾਨਦਾਰ ਮੁਲਾਕਾਤ | ਪੁਰਾਣੇ ਦੋਸਤ ਅਜੇ ਵੀ ਸੱਭ ਤੋਂ ਵਧੀਆ |' ਪੀਕੇ ਤੇ ਸਿੱਧੂ ਦੀ ਇਸ ਤਸਵੀਰ ਤੇ ਲੋਕਾਂ ਦਾ ਪ੍ਰਤੀਕਰਮ ਆਉਣਾ ਲਾਜ਼ਮੀ ਸੀ |
ਅਨੁ ਕੁਮਾਰੀ ਨੇ ਕੁਮੈਂਟ ਕੀਤਾ ਅਤੇ ਕਿਹਾ, Tਸਿੱਧੂ ਜੀ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ | ਅੱਜ ਪੀਕੇ ਨੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਤੇ ਅੱਜ ਹੀ ਤੁਸੀਂ ਪ੍ਰਸ਼ਾਂਤ ਨਾਲ ਫ਼ੋਟੋ ਪਾ ਦਿਤੀ | ਤੁਹਾਡੀ ਕਿਸ ਤਰ੍ਹਾਂ ਦੀ ਰਾਜਨੀਤੀ ਹੈ ਰੱਬ ਹੀ ਜਾਣੇ | ਤੁਸੀਂ ਕਾਂਗਰਸ ਨੂੰ ਮਜ਼ਬੂਤ ਕਰ ਰਹੇ ਹੋ ਜਾਂ ਮਜਬੂਰ |'' ਇਸ ਤਸਵੀਰ ਤੋਂ ਬਾਅਦ ਕਈਆਂ ਨੇ ਸਿੱਧੂ ਨੂੰ ਚਲ ਚੁਕਾ ਕਾਰਤੂਸ ਵੀ ਦਸਿਆ | ਸਿੱਧੂ ਪਹਿਲਾਂ ਵੀ ਅਪਣੀ ਇੰਟਰਵਿਊ ਵਿਚ ਪ੍ਰਸ਼ਾਂਤ ਤੇ ਅਪਣੀ ਮੁਲਾਕਾਤਾਂ ਦਾ ਜ਼ਿਕਰ ਕਰ ਚੁਕੇ ਹੈ |