ਭਾਰਤ ਵਿਚ ਵਧ ਰਹੀ ਹੈ ਬੇਰੁਜ਼ਗਾਰੀ ਦੀ ਸਮੱਸਿਆ, ਪੰਜ ਸਾਲ ਵਿਚ ਘਟੀਆਂ 2.1 ਕਰੋੜ ਨੌਕਰੀਆਂ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਵਿਚ ਵਧ ਰਹੀ ਹੈ ਬੇਰੁਜ਼ਗਾਰੀ ਦੀ ਸਮੱਸਿਆ, ਪੰਜ ਸਾਲ ਵਿਚ ਘਟੀਆਂ 2.1 ਕਰੋੜ ਨੌਕਰੀਆਂ

image


g ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਲੋਕਾਂ 'ਚ ਔਰਤਾਂ ਦੀ ਗਿਣਤੀ ਜ਼ਿਆਦਾ g 45 ਕਰੋੜ ਲੋਕਾਂ ਨੇ ਬੰਦ ਕੀਤੀ ਨੌਕਰੀ ਦੀ ਭਾਲ

ਨਵੀਂ ਦਿੱਲੀ, 26 ਅਪ੍ਰੈਲ : ਭਾਰਤ ਵਿਚ ਰੁਜ਼ਗਾਰ ਦੀ ਸਮੱਸਿਆ ਹਰ ਸਾਲ ਡੂੰਘੀ ਹੁੰਦੀ ਜਾ ਰਹੀ ਹੈ | ਹਰ ਸਾਲ ਨੌਕਰੀ ਨਾ ਮਿਲਣ ਤੋਂ ਬਾਅਦ, 45 ਕਰੋੜ ਤੋਂ ਵਧ ਲੋਕ ਅਜਿਹੇ ਹਨ, ਜਿਨ੍ਹਾਂ ਨੇ ਕੰਮ ਦੀ ਭਾਲ ਕਰਨੀ ਹੀ ਛੱਡ ਦਿਤੀ ਹੈ | ਸੈਂਟਰ ਫਾਰ ਮਾਨੀਟਰਿੰਗ ਬੈਡ ਇਕਾਨਮੀ (ਸੀ.ਆਈ.) ਦੀ ਰਿਪੋਰਟ ਮੁਤਾਬਕ ਕੰਮ ਨਾ ਮਿਲਣ ਕਾਰਨ ਨਿਰਾਸ ਲੋਕਾਂ ਵਿਚ ਔਰਤਾਂ ਦੀ ਗਿਣਤੀ ਜ਼ਿਆਦਾ ਹੈ | ਉਨ੍ਹਾਂ ਨੂੰ  ਯੋਗਤਾਵਾਂ ਅਨੁਸਾਰ ਕੰਮ ਨਹੀਂ ਮਿਲ ਰਿਹਾ |
ਦੇਸ਼ ਦੀ ਆਬਾਦੀ ਦੇ ਲਿਹਾਜ਼ ਨਾਲ 2017 ਅਤੇ 2022 ਦੇ ਵਿਚਕਾਰ ਦੇਸ਼ ਵਿਚ ਕਾਮਿਆਂ ਦੀ ਕੁਲ ਗਿਣਤੀ 46% ਤੋਂ ਘਟ ਕੇ 400 ਹੋ ਗਈ ਹੈ | ਰੁਜ਼ਗਾਰ ਵਧਣ ਦੀ ਬਜਾਏ 2.1 ਕਰੋੜ ਨੌਕਰੀਆਂ ਘਟ ਗਈਆਂ ਹਨ | ਭਾਰਤ ਵਿਚ ਇਸ ਸਮੇਂ 10 ਕਰੋੜ ਲੋਕ ਰੁਜ਼ਗਾਰ ਯੋਗ ਹਨ | 45 ਕਰੋੜ ਤੋਂ ਵਧ ਲੋਕਾਂ ਨੇ ਤਾਂ ਹੁਣ ਕੰਮ ਦੀ ਭਾਲ ਛੱਡ ਹੀ ਦਿਤੀ ਹੈ | ਸੁਸਾਇਟੀ ਜਨਰਲ ਜੀਐਸਸੀ (ਬੈਂਗਲੁਰੂ) ਦੇ ਅਰਥ ਸ਼ਾਸਤਰੀ ਕੁਨਾਲ ਕੁਲੁਕਾ ਦਾ ਕਹਿਣਾ ਹੈ ਕਿ ਰੁਜ਼ਗਾਰ ਦੀ ਮੌਜੂਦਾ ਸਥਿਤੀ ਭਾਰਤ ਵਿਚ ਆਰਥਕ ਅਸਮਾਨਤਾਵਾਂ ਪੈਦਾ ਕਰੇਗੀ | ਇਸ ਨੂੰ  'ਕੇ' ਆਕਾਰ ਦਾ ਵਾਧਾ ਕਿਹਾ ਜਾਂਦਾ ਹੈ | ਇਸ ਕਾਰਨ ਅਮੀਰਾਂ ਦੀ ਦੌਲਤ ਬਹੁਤ ਤੇਜ਼ੀ ਨਾਲ ਵਧਦੀ ਹੈ ਜਦਕਿ ਗ਼ਰੀਬਾਂ ਦੀ ਦੌਲਤ ਵਿਚ ਕੋਈ ਵਾਧਾ ਨਹੀਂ ਹੁੰਦਾ | ਭਾਰਤ ਵਿਚ ਵੱਖ-ਵੱਖ ਸਮਾਜਕ ਅਤੇ ਪ੍ਰਵਾਰਕ ਕਾਰਨਾਂ ਕਰ ਕੇ ਔਰਤਾਂ ਨੂੰ  ਰੁਜ਼ਗਾਰ ਦੇ ਬਹੁਤ ਘੱਟ ਮੌਕੇ ਮਿਲ ਰਹੇ ਹਨ | ਔਰਤਾਂ, ਜੋ ਆਬਾਦੀ ਦਾ 49% ਬਣਦੀਆਂ ਹਨ, ਉਨ੍ਹਾਂ ਦਾ ਅਰਥਵਿਵਸਥਾ ਦਾ ਸਿਰਫ਼ 18% ਹਿੱਸਾ ਹੀ ਹੈ | ਇਹ ਹਿੱਸਾ ਵਿਸ਼ਵਵਿਆਪੀ ਔਸਤ ਦਾ ਲਗਭਗ ਅੱਧਾ ਹੈ |              (ਏਜੰਸੀ)